ਨਿਕਾਰਾਗੁਆ ਦੀ ਸ਼ੇਨਿਸ ਦੇ ਸਿਰ ਸਜਿਆ ਮਿਸ ਯੂਨੀਵਰਸ ਦਾ ਤਾਜ

ਨਿਕਾਰਾਗੁਆ ਦੀ ਸ਼ੇਨਿਸ ਦੇ ਸਿਰ ਸਜਿਆ ਮਿਸ ਯੂਨੀਵਰਸ ਦਾ ਤਾਜ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿੱਚ ਇਸ ਸਾਲ ਕਰਵਾਏ ਗਏ 72ਵੇਂ ਮਿਸ ਯੂਨੀਵਰਸਸ 2023 ਮੁਕਾਬਲੇ ਦੀ ਜੇਤੂ ਇਸ ਸਾਲ ਨਿਕਾਰਾਗੁਆ ਦੀ ਸ਼ੇਨਿਸ ਪੈਲਾਸਿਓਸ ਬਣੀ ਹੈ। ਨਿਕਾਰਾਗੁਆ ਲਈ ਇਹ ਖਿਤਾਬ ਜਿੱਤਣ ਵਾਲੀ ਸ਼ੇਨਿਸ ਦੇਸ਼ ਦੀ ਪਹਿਲੀ ਸੁੰਦਰੀ ਬਣ ਗਈ ਹੈ। ਇਹ ਮੁਕਾਬਲਾ ਸ਼ਨਿਚਰਵਾਰ ਰਾਤ ਨੂੰ ਅਲ ਸਲਵਾਡੋਰ ਦੇ ਸੈਨ ਸਲਵਾਡੋਲ ਸਥਿਤ ਜੋਸ ਐਡੋਲਫੋ ਪਿਨੇਡਾ ਅਰੇਨਾ ਵਿੱਚ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਮਿਸ ਥਾਈਲੈਂਡ ਐਂਟੋਨੀਆ ਪੋਰਸਿਲਡ ਦੂਸਰੇ ਅਤੇ ਮਿਸ ਆਸਟਰੇਲੀਆ ਮੁਰਾਇਆ ਵਿਲਸਨ ਤੀਸਰੇ ਸਥਾਨ ’ਤੇ ਰਹੀਆਂ। ਇਸ ਮੌਕੇ ਪਿਛਲੇ ਸਾਲ ਦੀ ਬ੍ਰਹਿਮੰਡ ਸੁੰਦਰੀ ਰਹੀ ਸੰਯੁਕਤ ਰਾਸ਼ਟਰ ਦੀ ਆਰ ਬੋਨੀ ਗੇਬਰੀਅਲ ਨੇ ਇਸ ਸਾਲ ਦੀ ਬ੍ਰਹਿਮੰਡ ਸੁੰਦਰੀ ਦੇ ਸਿਰ ਤਾਜ ਸਜਾਇਆ। ਮਿਸ ਯੂਨੀਵਰਸ ਬਣੀ ਸ਼ੇਨਿਸ ਪੈਲਾਸਿਓਸ ਨੇ ਆਪਣੀ ਜਿੱਤ ਦੀ ਖੁਸ਼ੀ ਇੰਸਟਾਗ੍ਰਾਮ ’ਤੇ ਵੀ ਸਾਂਝੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੇਨਿਸ ਮਾਨਸਿਕ ਸਿਹਤ ਕਾਰਕੁਨ ਅਤੇ ਮਾਨਾਗੁਆ ਵਿੱਚ ਆਡੀਓਵਿਜ਼ੂਅਲ ਨਿਰਮਾਤਾ ਵੀ ਹੈ।