’84 ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਵੱਲੋਂ ਸਹਾਇਤਾ ਕੈਂਪ

’84 ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਵੱਲੋਂ ਸਹਾਇਤਾ ਕੈਂਪ

ਲੁਧਿਆਣਾ- ’84 ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਵੱਲੋਂ ਪੀੜਤ ਪਰਿਵਾਰਾਂ ਲਈ ਇੱਕ ਸਹਾਇਤਾ ਕੈਂਪ ਫੇਸ ਇੱਕ ਦੁੱਗਰੀ ਵਿੱਚ ਲਗਾਇਆ ਗਿਆ ਜਿਸ ਵਿੱਚ ਪੀੜਤ ਪਰਿਵਾਰਾਂ ਦੇ ਲਾਲ ਕਾਰਡ, ਪੈਨਸ਼ਨ ਕਾਰਡ ਅਤੇ ਹੋਰ ਸਹੂਲਤਾਂ ਲਈ ਫ਼ਾਰਮ ਭਰੇ ਗਏ। ਇਸ ਮੌਕੇ ਸੁਰਜੀਤ ਸਿੰਘ ਪ੍ਰਧਾਨ ਅਤੇ ਬੀਬੀ ਗੁਰਦੀਪ ਕੌਰ ਪ੍ਰਧਾਨ ਇਸਤਰੀ ਵਿੰਗ ਨੇ ਦੱਸਿਆ ਕਿ ਅੱਜ 50 ਤੋਂ ਵੱਧ ਪੀੜਤ ਪਰਿਵਾਰਾਂ ਦੇ ਫਾਰਮ ਭਰੇ ਗਏ ਹਨ, ਜਿਨ੍ਹਾਂ ਨੂੰ ਹਾਲੇ ਤੱਕ ਲਾਲ ਕਾਰਡ ਤੇ ਬੂਥ, ਮਕਾਨ ਜਾਂ ਕੋਈ ਹੋਰ ਸਹੂਲਤ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਹੋਰ ਸਹੂਲਤਾਂ ਦਿਵਾਉਣ ਲਈ ਜਲਦੀ ਹੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿੱਟ ਦਾਖ਼ਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ 25 ਨਵੰਬਰ ਤੱਕ ਬੀਬੀ ਗੁਰਦੀਪ ਕੌਰ ਦੇ ਗ੍ਰਹਿ 2934 ਸੀਆਰਪੀਐਫ ਕਲੋਨੀ ਦੁੱਗਰੀ ਵਿੱਚ ਲੱਗਾ ਹੈ, ਜਿੱਥੇ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਫ਼ਾਰਮ ਭਰੇ ਜਾਣਗੇ। ਉਨ੍ਹਾਂ ਫ਼ਾਰਮ ਭਰਨ ਸਮੇਂ ਆਪਣੇ ਲਾਲ ਕਾਰਡ ਦੀ ਕਾਪੀ, ਅਧਾਰ ਕਾਰਡ ਦੀ ਕਾਪੀ ਜਾਂ ਕੋਈ ਹੋਰ ਪਛਾਣ ਪੱਤਰ ਜਾਂ ਰਿਹਾਇਸ਼ ਦਾ ਪਰੂਫ਼ ਨਾਲ ਲੈ ਕੇ ਆਉਣ ਲਈ ਕਿਹਾ ਹੈ।