ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਟਿਕਟਾਂ ਦੇ ਲਾਲਚ ਵਿੱਚ ਪੰਥਕ ਭਾਵਨਾਵਾਂ ਦਾ ਕੀਤਾ ਕਤਲ : ਤਰਲੋਚਨ ਸਿੰਘ ਦੁਪਾਲਪੁਰ

ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਟਿਕਟਾਂ ਦੇ ਲਾਲਚ ਵਿੱਚ ਪੰਥਕ ਭਾਵਨਾਵਾਂ ਦਾ ਕੀਤਾ ਕਤਲ : ਤਰਲੋਚਨ ਸਿੰਘ ਦੁਪਾਲਪੁਰ

ਸੈਨਹੋਜ਼ੇ-(ਪੱਤਰ ਪ੍ਰੇਰਕ) : ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ‘ਬਾਦਲੀ ਛਤਰ ਛਾਇਆ’ ਹੇਠ ਹੋਈ ਸਾਲਾਨਾ ਚੋਣ ਉੱਤੇ ਟਿੱਪਣੀ ਕਰਦਿਆਂ ਪ੍ਰਵਾਸੀ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲ ਪੁਰ ਨੇ ਕਿਹਾ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪੰਥਕ ਕੇਂਦਰ ਨੂੰ ਬਾਦਲਸ਼ਾਹੀ ਤੋਂ ਨਿਜਾਤ ਦਿਵਾਉਣ ਦਾ ਆਖਰੀ ਮੌਕਾ ਵੀ ਗਵਾ ਲਿਆ ਹੈ।ਆਪਣੇ ਲਿਖਤੀ ਬਿਆਨ ਵਿੱਚ ਉਨ੍ਹਾਂ ਅਫਸੋਸ ਜਾਹਰ ਕੀਤਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਦੀ ਬਜਾਏ ਸੌ ਮੈਂਬਰ ਸਾਹਿਬਾਨ ਟਿਕਟਾਂ ਦੇ ਲਾਲਚ ਵਿੱਚ ਫਸ ਕੇ ਉਸੇ ਪ੍ਰਧਾਨ ਦੇ ਗਲ?ਬੇ ਹੇਠ ਆ ਗਏ ਜੋ ਆਪਣੇ ਰਾਜ ਭਾਗ ਮੌਕੇ ਸ਼ਾਂਤਮਈ ਸੰਗਤ ਉੱਤੇ ਗੋਲੀਆਂ ਚਲਵਾਉਣ ਵਰਗੇ ਬੱਜਰ ਗੁਨਾਹ ਬਦਲੇ ਅਦਾਲਤਾਂ ਵਿੱਚ ਪੇਸ਼ੀਆਂ ਭੁਗਤਦਾ ਫਿਰਦਾ ਹੈ ਅਤੇ ਜਿਸਨੇ ਅਕਾਲੀ ਦਲ ਦੀ ‘ਬਿਅਦਬੀ ਦਲ’ ਵਾਲੀ ਮੰਦਭਾਗੀ ਅੱਲ ਪੁਆਈ।
ਇਸ ਵਾਰ ਸੰਗਤ ਨੂੰ ਮੱਧਮ ਜਿਹੀ ਆਸ ਸੀ ਕਿ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਦੁਰਗਤੀ ਕਰਾਉਣ ਵਾਲੇ ਸੁਖਬੀਰ ਬਾਦਲ ਨੂੰ ਐਤਕੀਂ ਆਪਣੇ ਬਾਪ ਦੇ ਕਦਮ-ਚਿੰਨ੍ਹਾਂ ‘ਤੇ ਤੁਰਦਿਆਂ ਮੈਂਬਰਾਂ ਦੀ ਕਥਿਤ ‘ਰਾਇ ਲੈਣ ਦਾ ਨਾਟਕ’ ਨਹੀਂ ਕਰਨ ਦਿੱਤਾ ਜਾਵੇ ਗਾ ਪਰ ਮੈਂਬਰਾਂ ਵਲੋਂ ਖੁਦਗਰਜੀ ਦਿਖਾ ਦੇਣ ਤੋਂ ਬਾਅਦ ਪੰਥਕ ਕੇਂਦਰ ਨੂੰ ਅਜ਼ਾਦ ਕਰਾਉਣ ਲਈ ਹੁਣ ਸੰਗਤ ਹੀ ‘ਇੱਕੀ ਵਿਸਵੇ’ ਵਾਲੇ ਕਰਤਵ ਨਿਭਾਵੇ ਗੀ, ਜਦੋਂ ਸ਼੍ਰੋਮਣੀ ਕਮੇਟੀ ਦੀ ਅਗਾਮੀ ਚੋਣ ਹੋਈ।
‘ਖਿਜ਼ਾਂ ਜਬ ਆਏ ਗੀ ਉਸ ਵਕਤ ਦੇਖਨਾ
ਵੋਹ ਕਿਆ ਕਰੇ ਗਾ ਜੋ ਪੱਤੋਂ ਕੇ ਘਰ ਮੇਂ ਰਹਤਾ ਹੈ!’
ਭਾਈ ਦੁਪਾਲਪੁਰ ਨੇ ਸਿੱਖ ਬੁੱਧੀਜੀਵੀਆਂ ਉੱਤੇ ਵੀ ਗਿਲਾ ਪ੍ਰਗਟਾਇਆ ਕਿ ਉਹ ਲਾਹੌਰ ਦੇ ਸ਼ਾਹੀ ਕਿਲੇ ਵਾਲੇ ਗਿਆਨੀ ਗੁਰਮੁਖ ਸਿੰਘ ਵਾਲਾ ਰੋਲ ਨਿਭਾਉਣ ਤੋਂ ਅਸਮਰੱਥ ਰਹੇ ਹਨ ਜਿਸਨੇ ਸੰਧਾਵਾਲ?ੀਏ ਸਰਦਾਰਾਂ ਨੂੰ ਧਿਆਨ ਸਿੰਘ ਡੋਗਰੇ ਬਾਰੇ ਇਸ਼ਾਰਤਨ ਕਿਹਾ ਸੀ ਕਿ ਜਦ ‘ਕੜਾਹਾ ਨਵਾਂ ਲੈਣਾ ਹੈ ਤਾਂ ਕੜਛਾ ਪੁਰਾਣਾ’ ਕਿਉਂ ਰੱਖਣਾ ਹੋਇਆ?
ਬਿਆਨ ਦੇ ਅਖੀਰ ਵਿੱਚ ਉਨ੍ਹਾਂ ਪੰਥਕ ਅਕਾਲੀ ਲਹਿਰ ਅਤੇ ਹੋਰ ਕੁੱਝ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਲਈ ਸਹੀ ਵੋਟਾਂ ਬਣਵਾਉਣ ਲਈ ਨਿੱਠ ਕੇ ਕੰਮ ਕਰਨ।