ਕਰਨਾਟਕ ’ਚ 8 ਕਿਸ਼ਤੀਆਂ ਨੂੰ ਅੱਗ ਲੱਗੀ

ਕਰਨਾਟਕ ’ਚ 8 ਕਿਸ਼ਤੀਆਂ ਨੂੰ ਅੱਗ ਲੱਗੀ

ਮੰਗਲੌਰ: ਕਰਨਾਟਕ ਦੇ ਉਡੁਪੀ ਜ਼ਿਲ੍ਹੇ ਦੇ ਗੰਗੋਲੀ ਵਿਚ ਨਦੀ ਦੇ ਕੰਢੇ ਖੜ੍ਹੀਆਂ ਅੱਠ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਅੱਜ ਸਵੇਰੇ ਭਿਆਨਕ ਅੱਗ ਵਿਚ ਸੜ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਅੱਗ ਸਭ ਤੋਂ ਪਹਿਲਾਂ ਇੱਕ ਕਿਸ਼ਤੀ ਵਿੱਚ ਲੱਗੀ ਜੋ ਬਾਅਦ ’ਚ ਨੇੜਲੀਆਂ ਕਿਸ਼ਤੀਆਂ ਤਕ ਫੈਲ ਗਈ।