‘ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫੋਰਨੀਆਂ’ ਵੱਲੋਂ ਭਾਰਤੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸਨਮਾਨ

‘ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫੋਰਨੀਆਂ’ ਵੱਲੋਂ ਭਾਰਤੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸਨਮਾਨ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਭਾਰਤ ਦੇ ਕਿਰਸਾਨੀ ਸੰਘਰਸ਼ ਵਿੱਚ ਆਪਣੀ ਸਿਆਣਪ ਨਾਲ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਲਝੇ ਹੋਏ ਸੀਨੀਅਰ ਕਿਸਾਨ ਆਗੂ ਸ੍ਰ ਬਲਬੀਰ ਸਿੰਘ ਰਾਜੇਵਾਲ ਆਪਣੀ ਅਮਰੀਕਾ ਦੀ ਫੇਰੀ ਦੌਰਾਨ ਵੱਖ-ਵੱਖ ਮੀਟਿੰਗਾਂ ਰਾਹੀਂ ਭਾਰਤ ਵਿੱਚ ਕਿਸਾਨ ਸੰਘਰਸ਼ ਵਿੱਚ ਦਿੱਤੇ ਵੱਡਮੁੱਲੇ ਯੋਗਦਾਨ ਬਦਲੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕਰ ਰਹੇ ਹਨ।
ਇਸੇ ਲੜੀ ਤਹਿਤ ਫਰਿਜ਼ਨੋ ਵਿਖੇ ‘ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ’ ਵੱਲੋਂ ਉਨ੍ਹਾਂ ਦੇ ਸਤਿਕਾਰ ਵਿੱਚ ਦੁਪਹਿਰ ਦੀ ਖਾਣੇ ਦੀ ਦਾਅਵਤ ਦਿੱਤੀ ਗਈ। ਜਿੱਥੇ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਚੀਮਾ ਨੇ ਸ. ਰਾਜੇਵਾਲ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸੁਆਗਤ ਕੀਤਾ ਅਤੇ ਇੰਨੇ ਛੋਟੇ ਨੋਟਿਸ ’ਤੇ ਸਾਡਾ ਸੱਦਾ ਸਵੀਕਾਰ ਕਰਨ ਲਈ ਸਮੂੰਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਰਾਜੇਵਾਲ ਨੇ ਪੰਜਾਬ ਅਤੇ ਖਾਸ ਕਰਕੇ ਕਿਸਾਨ ਭਾਈਚਾਰੇ ਦੀ ਮੌਜੂਦਾ ਸਥਿਤੀ ਬਾਰੇ ਕੌਂਸਲ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭਾਰਤ ਦੀ ਕਿਸਾਨੀ ਵਿਸ਼ੇ ’ਤੇ ਮੈਂਬਰਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ।
ਇਸ ਸਮੇਂ ਸਿੱਖ ਕੌਂਸਲ ਦੇ ਮੈਂਬਰ, ਗੁਰਜੰਟ ਸਿੰਘ ਗਿੱਲ, ਸ੍ਰ: ਰਾਜਵਿੰਦਰ ਪਾਲ ਸਿੰਘ ਬਰਾੜ, ਸ੍ਰ: ਗੁਰਬਚਨ ਸਿੰਘ, ਸ੍ਰ: ਚਰਨਜੀਤ ਸਿੰਘ ਬਾਠ, ਸ੍ਰ: ਜਸਦੀਪ ਸਿੰਘ ਸ਼ੋਕਰ, ਸ੍ਰ: ਸੁਖਵਿੰਦਰ ਕੌਰ ਸਰਾਂ (ਪਰਿਵਾਰ ਸਮੇਤ), ਸ੍ਰ: ਚਰਨਜੀਤ ਸਿੰਘ ਸਿਹੋਤਾ, ਸ੍ਰ. ਭਰਪੂਰ ਸਿੰਘ ਧਾਲੀਵਾਲ, ਸ੍ਰ. ਪਸ਼ੌਰਾ ਸਿੰਘ ਢਿੱਲੋਂ, ਸ੍ਰ: ਗੁਰਦੀਪ ਸਿੰਘ ਸ਼ੇਰਗਿੱਲ, ਸ੍ਰ: ਸਤਵਿੰਦਰ ਸਿੰਘ ਬਲੱਗਣ, ਸ੍ਰ: ਦਵਿੰਦਰਪਾਲ ਸਿੰਘ ਸ਼ੇਰਗਿੱਲ, ਸ੍ਰ: ਕੇਵਲ ਸਿੰਘ ਹੁੰਦਲ, ਸ੍ਰ. ਗੁਰਪ੍ਰੀਤ ਸਿੰਘ ਬਰਾੜ, ਸ੍ਰ.ਪਰਮਪਾਲ ਸਿੰਘ ਅਤੇ ਮੀਟਿੰਗ ਵਿੱਚ ਕਮਿਊਨਿਟੀ ਮੈਂਬਰ ਸ੍ਰੀ ਕੁਲਦੀਪ ਸਿੰਘ ਨੰਬਰਦਾਰ, ਸ੍ਰੀ ਅਮਨਪ੍ਰੀਤ ਸਿੰਘ ਧਾਲੀਵਾਲ, ਸ੍ਰੀ ਕੁਲਦੀਪ ਸਿੰਘ ਕਾਲੇਕਾ ਅਤੇ ਡਾ: ਅਰਜੁਨ ਜੋਸ਼ਨ ਆਦਿਕ ਹਾਜ਼ਰ ਹੋਏ। ਅੰਤ ਵਿੱਚ ਸ. ਜਸਦੀਪ ਸਿੰਘ ਸ਼ੋਕਰ ਨੇ ਮੀਟਿੰਗ ਵਿੱਚ ਸਮੂੰਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਆਪਣੇ ਭਾਈਚਾਰਕ ਕਾਰਜਾ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।