ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ 30 ਨਵੰਬਰ ਤੱਕ ਮੁਅੱਤਲ

ਏਅਰ ਇੰਡੀਆ ਵੱਲੋਂ ਤਲ ਅਵੀਵ ਦੀਆਂ ਉਡਾਣਾਂ 30 ਨਵੰਬਰ ਤੱਕ ਮੁਅੱਤਲ

ਨਵੀਂ ਦਿੱਲੀ – ਇਜ਼ਰਾਈਲ ਅਤੇ ਅਤਿਵਾਦੀ ਸਮੂਹ ਹਮਾਸ ਵਿਚਾਲੇ ਤਣਾਅ ਦਰਮਿਆਨ ਏਅਰ ਇੰਡੀਆ ਨੇ ਤਲ ਅਵੀਵ ਲਈ ਆਪਣੀਆਂ ਨਿਰਧਾਰਤ ਉਡਾਣਾਂ 30 ਨਵੰਬਰ ਤੱਕ ਮੁਲਤਵੀ ਕਰ ਦਿੱਤੀਆਂ ਹਨ। ਏਅਰਲਾਈਨ ਨੇ 7 ਅਕਤੂਬਰ ਤੋਂ ਤਲ ਅਵੀਵ ਲਈ ਕੋਈ ਨਿਰਧਾਰਤ ਉਡਾਣ ਨਹੀਂ ਚਲਾਈ ਹੈ। ਏਅਰਲਾਈਨ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਤਲ ਅਵੀਵ ਲਈ ਉਡਾਣਾਂ 30 ਨਵੰਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਵੈਸੇ ਏਅਰਲਾਈਨਜ਼ ਵੱਲੋਂ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਲਈ ਹਫ਼ਤੇ ’ਚ ਪੰਜ ਉਡਾਣਾਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਚਲਾਈਆਂ ਜਾਂਦੀਆਂ ਹਨ। ਪਿਛਲੇ ਮਹੀਨੇ ਏਅਰਲਾਈਨ ਨੇ ਇਜ਼ਰਾਈਲ ਤੋਂ ਵਾਪਸ ਆਉਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ਨੂੰ ਲਿਆਉਣ ਲਈ ਸਰਕਾਰ ਦੇ ‘ਅਪ੍ਰੇਸ਼ਨ ਅਜੇ’ ਤਹਤਿ ਰਾਸ਼ਟਰੀ ਰਾਜਧਾਨੀ ਤੋਂ ਤਲ ਅਵੀਵ ਲਈ ਕੁਝ ਚਾਰਟਰਡ ਉਡਾਣਾਂ ਚਲਾਈਆਂ ਸਨ।