ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਉਮੀਦਵਾਰਾਂ ਦਾ ਐਲਾਨ

ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਉਮੀਦਵਾਰਾਂ ਦਾ ਐਲਾਨ

ਸੰਗਰੀਆ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਚੋਣ ਮੈਦਾਨ ’ਚ ਉਤਰ ਗਿਆ ਹੈ। ਅੱਜ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਲਈ ਸਿੱਖ ਬਹੁਗਿਣਤੀ ਵਾਲੀਆਂ ਸੀਟਾਂ ਸੰਗਰੀਆ ਅਤੇ ਕਰਨਪੁਰ ਤੋਂ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਸੰਗਰੀਆ ’ਚ ਹੋਈ ਮੀਟਿੰਗ ਦੌਰਾਨ ਸ. ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਓਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਹੀ ਬਲਕਰਨ ਸਿੰਘ ਨੂੰ ਰਾਜਸਥਾਨ ਦਾ ਇੰਚਾਰਜ ਬਣਾ ਕੇ ਮਜ਼ਬੂਤ ਜਥੇਬੰਦੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਅਤੇ ਬਾਕੀ ਰਹਿੰਦੀਆਂ ਸੀਟਾਂ ’ਤੇ ਅਗਲੇ ਦਿਨਾਂ ਵਿੱਚ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਪਦਮਪੁਰ ਪੰਚਾਇਤ ਸਮਿਤੀ ਦੇ ਸਾਬਕਾ ਪ੍ਰਧਾਨ ਜੈ ਸਿੰਘ ਸੋਖਲ ਦੇ ਭਰਾ ਅਰਜੁਨ ਸਿੰਘ ਦੇ ਪੋਤਰੇ ਬਲਕਰਨ ਸਿੰਘ ਨੂੰ ਸ਼੍ਰੀ ਕਰਨਪੁਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਹ ਪਹਿਲਾ ਮੌਕਾ ਹੋਵੇਗਾ ਜਿਸ ਵਿੱਚ ਮੂਲ ਓ.ਬੀ.ਸੀ. ਕੈਟਾਗਰੀ ਤੋਂ ਚੋਣ ਲੜਨਗੇ, ਜਦਕਿ ਸੰਗਰੀਆ ਸੀਟ ਤੋਂ ਉਮੀਦਵਾਰ ਭਾਈ ਨਿਸ਼ਾਨ ਸਿੰਘ ਖਾਲਸਾ ਹੋਣਗੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਕਰਨ ਸਿੰਘ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਕਾਂਗਰਸ ਭਾਜਪਾ ਦੀਆਂ ਘੱਟ ਗਿਣਤੀਆਂ, ਕਿਸਾਨ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਆਮ ਲੋਕਾਂ ਵਿੱਚ ਨੰਗਾ ਕਰੇਗਾ। ਇਸ ਮੀਟਿੰਗ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜਗਜੀਤ ਸਿੰਘ, ਡਾ.ਪਰਮਜੀਤ ਸਿੰਘ ਬੱਬੂ, ਪੰਥਕ ਪ੍ਰਚਾਰਕ ਗੁਰਜੀਤ ਸਿੰਘ ਭਾਈ ਬਖਤੌਰ, ਗੁਰਵਿੰਦਰ ਸਿੰਘ ਸਿੱਧੂ, ਗੁਰਮੇਲ ਸਿੰਘ ਮੋਰਜੰਡ ਕੁਲਦੀਪ ਸਿੰਘ, ਜਗਸੀਰ ਸਿੰਘ ਨੁਕੇਰਾ, ਜਸਕਰਨ ਸਿੰਘ ਸਾਦੂਲਸ਼ਹਿਰ, ਜਸਵਿੰਦਰ ਸਿੰਘ ਕਰਨਪੁਰ, ਨਿਸ਼ਾਨ ਸਿੰਘ ਖਾਲਸਾ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ, ਇਹ ਜਾਣਕਾਰੀ ਬਲਕਰਨ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।