ਮੋਬਾਈਲ ਕਾਂਗਰਸ: ਸਾਲ 2014 ਸਿਰਫ਼ ਤਾਰੀਖ਼ ਹੀ ਨਹੀਂ, ਸਗੋਂ ਬਦਲਾਅ ਸੀ: ਮੋਦੀ

ਮੋਬਾਈਲ ਕਾਂਗਰਸ: ਸਾਲ 2014 ਸਿਰਫ਼ ਤਾਰੀਖ਼ ਹੀ ਨਹੀਂ, ਸਗੋਂ ਬਦਲਾਅ ਸੀ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਸਾਲ 2014 ਨੂੰ ਸਿਰਫ਼ ਤਾਰੀਖ਼ ਹੀ ਨਹੀਂ ਸਗੋਂ ‘ਬਦਲਅ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਪੁਰਾਣੀ ਸਕਰੀਨ ਵਾਲੇ ਫ਼ੋਨ ਵਾਂਗ ਨਕਾਰ ਦਿੱਤਾ ਸੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਨੂੰ ਮੌਕਾ ਦਿੱਤਾ। ਇਥੇ ‘ਇੰਡੀਆ ਮੋਬਾਈਲ ਕਾਂਗਰਸ’ ਵਿੱਚ ਆਪਣੇ ਸੰਬੋਧਨ ਵਿੱਚ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਕਿਵੇਂ ਭਾਰਤ ਦਰਾਮਦਕਾਰ ਤੋਂ ਮੋਬਾਈਲ ਫੋਨਾਂ ਦੇ ਬਰਾਮਦਕਾਰ ਬਣਿਆ ਅਤੇ ਐਪਲ ਤੋਂ ਲੈ ਕੇ ਗੂਗਲ ਤੱਕ ਦੀਆਂ ਵੱਡੀਆਂ ਤਕਨਾਲੋਜੀ ਕੰਪਨੀਆਂ ਦੇਸ਼ ਵਿੱਚ ਨਿਰਮਾਤਾ ਬਣਨ ਲਈ ਤਿਆਰ ਹਨ।