ਆਸਕਰ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਫ਼ਲਿਮਾਂ ਦੀ ਸੂਚੀ ’ਚ ਸ਼ਾਮਲ ਹੋਈ ‘ਅਮੈਰੀਕਨ ਸਿੱਖ’

ਆਸਕਰ ਪੁਰਸਕਾਰ ਲਈ ਵਿਚਾਰੀਆਂ ਜਾਣ ਵਾਲੀਆਂ ਫ਼ਲਿਮਾਂ ਦੀ ਸੂਚੀ ’ਚ ਸ਼ਾਮਲ ਹੋਈ ‘ਅਮੈਰੀਕਨ ਸਿੱਖ’

ਨਫ਼ਰਤੀ ਹਿੰਸਾ ਵਿਰੱੁਧ ਜਾਗਰੂਕਤਾ ਫੈਲਾਉਂਦੀ ਹੈ ਵਿਸ਼ਵਜੀਤ ਸਿੰਘ ਵਲੋਂ ਬਣਾਈ ਨਿੱਕੀ ਐਨੀਮੇਟਡ ਫ਼ਿਲਮ
ਨਿਊਯਾਰਕ: ਵਿਸ਼ਵਜੀਤ ਸਿੰਘ ਦੇ ਜੀਵਨ ਤੋਂ ਪ੍ਰੇਰਿਤ ਐਨੀਮੇਟਿਡ ਫ਼ਿਲਮ ‘ਅਮੈਰੀਕਨ ਸਿੱਖ’ 2024 ਦੇ ਆਸਕਰ ਪੁਰਸਕਾਰਾਂ ਲਈ ਵਿਚਾਰੇ ਜਾਣ ਵਾਲੀ ਸੂਚੀ ’ਚ ਸ਼ਾਮਲ ਹੋ ਗਈ ਹੈ। ‘ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼’ ਵਲੋਂ ਦਿਤੇ ਜਾਂਦੇ ਆਸਕਰ ਪੁਰਸਕਾਰ, ਫ਼ਿਲਮਾਂ ਲਈ ਦਿਤੇ ਜਾਣ ਵਾਲੇ ਸਭ ਤੋਂ ਮਿਆਰੀ ਪੁਰਸਕਾਰ ਹਨ।
ਇਸ ਫਿਲਮ ਦਾ ਵਿਸ਼ਵ ਪ੍ਰੀਮੀਅਰ ਜੂਨ ’ਚ ਆਸਕਰ-ਯੋਗਤਾ ਟ੍ਰਿਬੇਕਾ ਫਿਲਮ ਫੈਸਟੀਵਲ ’ਚ ਹੋਇਆ ਸੀ। ਇਸ ਨੂੰ ਪਰਦੇ ’ਤੇ ਸਿੱਖਾਂ ਦੀ ਪ੍ਰਤੀਨਿਧਗੀ ਵਧਾਉਣ ਅਤੇ ਇਕ ਅਮਰੀਕੀ (ਅਤੇ ਇਕ ਸੁਪਰਹੀਰੋ) ਦੀ ਦਿਖ ਨੂੰ ਚੁਨੌਤੀ ਦੇਣ ਲਈ ਬਣਾਇਆ ਗਿਆ ਸੀ।
ਵਿਸ਼ਵਜੀਤ ਸਿੰਘ ਜਨਤਕ ਤੌਰ ’ਤੇ ‘ਸਿੱਖ ਕੈਪਟਨ ਅਮਰੀਕਾ’ ਵਜੋਂ ਮਸ਼ਹੂਰ ਹੈ, ਜੋ ਕਿ ਉਸ ਵਲੋਂ ਈਜਾਦ ਕੀਤਾ ਗਿਆ ਇਕ ਕਾਲਪਨਿਕ ਪਾਤਰ ਹੈ ਜੋ ਕੱਟੜਤਾ, ਅਸਹਿਣਸ਼ੀਲਤਾ ਅਤੇ ਅਮਰੀਕੀ ਦਿੱਖ ਦੀ ਧਾਰਨਾ ਵਿਰੁਧ ਲੜ ਰਿਹਾ ਹੈ। ਹਾਲਾਂਕਿ ਅਮਰੀਕਾ ’ਚ ਪੈਦਾ ਹੋਏ ਅਪਣੇ ਪਰਿਵਾਰ ਦੇ ਇੱਕਲੌਤੇ ਮੈਂਬਰ ਵਿਸ਼ਵਜੀਤ ਸਿੰਘ ਕਦੇ ਇਹ ਮਹਿਸੂਸ ਨਹੀਂ ਕੀਤਾ ਕਿ ਉਹ ਏਨੇ ਵੱਡੇ ਪੱਧਰ ’ਤੇ ਅਪਣੀ ਪਛਾਣ ਬਣਾ ਸਕੇਗਾ।
ਇਹ ਫ਼ਿਲਮ ਨਾ ਸਿਰਫ਼ ‘ਗੁੱਡ ਮਾਰਨਿੰਗ ਅਮਰੀਕਾ’ ਸ਼ੋਅ ’ਚ ਪ੍ਰਦਰਸ਼ਿਤ ਕੀਤੀ ਗਈ ਸੀ, ਸਗੋਂ ਸਿਰਫ਼ ਇਕ ਮਹੀਨੇ ’ਚ ਇਸ ਨੇ ਚਾਰ ਚੋਟੀ ਦੇ ਫ਼?ਲਮ ਪੁਰਸਕਾਰ ਵੀ ਜਿੱਤੇ ਸਨ, ਜਿਸ ’ਚ ਬਰਮਿੰਘਮ, ਅਲਾਬਾਮਾ ’ਚ ਸਾਈਡਵਾਕ ਫ਼ਿਲਮ ਫੈਸਟੀਵਲ ’ਚ ਸਰਵੋਤਮ ਲਘੂ ਐਨੀਮੇਸ਼ਨ, ਸੈਨ ਡਿਏਗੋ ਅੰਤਰਰਾਸ਼ਟਰੀ ਫ਼?ਲਮ ਫੈਸਟੀਵਲ ’ਚ ਸਰਬੋਤਮ ਐਨੀਮੇਸ਼ਨ, ਸਿਆਟਲ ’ਚ ਤਸਵੀਰ ਫਿਲਮ ਫੈਸਟੀਵਲ ਵਿਖੇ ਬਿਹਤਰੀਨ ਸ਼ਾਰਟ ਦਸਤਾਵੇਜ਼ੀ ਫ਼?ਲਮ ਲਈ ਗ੍ਰੈਂਡ ਜਿਊਰੀ ਅਵਾਰਡ ਅਤੇ ਦਰਸ਼ਕਾਂ ਦੀ ਪਸੰਦ ਪੁਰਸਕਾਰ ਸ਼ਾਮਲ ਹਨ। ‘ਅਮੈਰੀਕਨ ਸਿੱਖ’ ਨੂੰ ਸ਼ਿਕਾਗੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਸਿਹਤਰੀਨ ਛੋਟੀ ਦਸਤਾਵੇਜ਼ੀ ਫ਼ਿਲਮ ’ਚ ਵਿਸ਼ੇਸ਼ ਸਨਮਾਨ ਅਤੇ ਟਾਲਗ੍ਰਾਸ ਫਿਲਮ ਫੈਸਟੀਵਲ ’ਚ ਇਕ ਸਨਮਾਨਯੋਗ ਜ਼ਿਕਰ ਵੀ ਮਿਲਿਆ। ਇਹ ਫਿਲਮ ਦੇ ਨਿਰਦੇਸ਼ਕ/ਨਿਰਮਾਤਾ ਵਿਸ਼ਵਜੀਤ ਸਿੰਘ ਹਨ ਅਤੇ ਇਸ ਨੂੰ ਲਾਸ ਏਂਜਲਸ-ਅਧਾਰਤ ਨਿਰਦੇਸ਼ਕ ਰਿਆਨ ਵੇਸਟਰਾ ਦੇ ਨਾਲ ਸਾਂਝੇਦਾਰੀ ’ਚ ਬਣਾਇਆ ਗਿਆ ਸੀ।
ਇਸ ਨੂੰ ਸਟੂਡੀਓ ਸ਼ੋਆਫ ਵਲੋਂ ਐਨੀਮੇਟ ਕੀਤਾ ਗਿਆ ਸੀ, ਜੋ ਇਕ ਮੈਲਬੌਰਨ-ਅਧਾਰਤ ਪ੍ਰੋਡਕਸ਼ਨ ਹਾਊਸ ਹੈ ਜਿਸ ਦੀ ਸਥਾਪਨਾ ਇਵਾਨ ਡਿਕਸਨ ਅਤੇ ਸੀਨ ਜ਼ਵਾਨ ਵਲੋਂ ਕੀਤੀ ਗਈ ਸੀ ਜਿਸ ਨੇ ਚਾਈਲਡਿਸ਼ ਗੈਂਬਿਨੋ, ਐਚ.ਬੀ.ਓ. ਅਤੇ ਕਾਰਟੂਨ ਨੈਟਵਰਕ ਲਈ ਕੰਮ ਤਿਆਰ ਕੀਤਾ ਹੈ।