ਮਹਾਰਾਸ਼ਟਰ ਨਾਲ ਸਬੰਧਤ ਅਗਨੀਵੀਰ ਸਿਆਚਨਿ ’ਚ ਸ਼ਹੀਦ

ਮਹਾਰਾਸ਼ਟਰ ਨਾਲ ਸਬੰਧਤ ਅਗਨੀਵੀਰ ਸਿਆਚਨਿ ’ਚ ਸ਼ਹੀਦ

ਨਵੀਂ ਦਿੱਲੀ- ਫ਼ੌਜ ਦੀ ਲੇਹ ਅਧਾਰਿਤ ‘ਫਾਇਰ ਐਂਡ ਫਿਊਰੀ’ ਕੋਰ ਨੇ ਦੱਸਿਆ ਕਿ ਸਿਆਚਨਿ ਵਿਚ ਡਿਊਟੀ ਦੌਰਾਨ ਇਕ ਅਗਨੀਵੀਰ ਸ਼ਹੀਦ ਹੋ ਗਿਆ ਹੈ। ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਦੱਸਿਆ ਕਿ ਮਹਾਰਾਸ਼ਟਰ ਵਾਸੀ ਗਵਾਟੇ ਅਕਸ਼ੈ ਲਕਸ਼ਮਣ ਦੀ ਮੌਤ ’ਤੇ ਫ਼ੌਜ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸੰਵੇਦਨਾ ਜ਼ਾਹਿਰ ਕੀਤੀ ਹੈ। ਇਸ ਦੌਰਾਨ ਫ਼ੌਜ ਦੇ ਅਧਿਕਾਰੀਆਂ ਨੇ ਗਵਾਟੇ ਅਕਸ਼ੈ ਲਕਸ਼ਣ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 20 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਸਿਆਚਨਿ ਗਲੇਸ਼ੀਅਰ, ਜੋ ਕਿ ਕਰਾਕੋਰਮ ਰੇਂਜ ਵਿਚ ਪੈਂਦਾ ਹੈ, ਦੁਨੀਆ ਦਾ ਸਭ ਤੋਂ ਉੱਚਾ ਅਜਿਹਾ ਖੇਤਰ ਹੈ ਜਿੱਥੇ ਫੌਜ ਤਾਇਨਾਤ ਹੈ। ਇੱਥੇ ਸੈਨਾ ਦੇ ਜਵਾਨਾਂ ਨੂੰ ਸਖ਼ਤ ਠੰਢ ਦਾ ਸਾਹਮਣਾ ਕਰਨਾ ਪੈਂਦਾ ਹੈ। ਲਕਸ਼ਮਣ ਦੀ ਮੌਤ ਦੇ ਪੂਰੇ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਗਏ ਹਨ। ‘ਫਾਇਰ ਐਂਡ ਫਿਊਰੀ ਕੋਰ’ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, ‘‘ਫਾਇਰ ਐਂਡ ਫਿਊਰੀ ਕੋਰ ਦੇ ਸਾਰੇ ਅਧਿਕਾਰੀ ਸਿਆਚਨਿ ’ਚ ਡਿਊਟੀ ਦੌਰਾਨ ਅਗਨੀਵੀਰ ਗਵਾਟੇ ਅਕਸ਼ੈ ਲਕਸ਼ਮਣ ਦੇ ਬਲਿਦਾਨ ਨੂੰ ਸਲਾਮ ਕਰਦੇ ਹਾਂ।’’