ਨਰਾਤਿਆਂ ’ਚ ਔਰਤਾਂ ਨੇ ਗਰਬਾ ਖੇਡਿਆ

ਨਰਾਤਿਆਂ ’ਚ ਔਰਤਾਂ ਨੇ ਗਰਬਾ ਖੇਡਿਆ

ਚੰਡੀਗੜ੍ਹ – ਨਰਾਤਿਆਂ ਦੇ ਚਲਦਿਆਂ ਜ਼ੀਰਕਪੁਰ ਦੇ ਵੀਆਈਪੀ ਰੋਡ ’ਤੇ ਸਥਿਤ ਸੁਸਾਇਟੀ ਪੇਂਟਾ ਹੋਮਜ਼ ਵਿੱਚ ਡਾਂਡੀਆਂ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀਆਂ ਦੀਆਂ ਔਰਤਾਂ ਨੇ ਗਰਬਾ ਕਰ ਕੇ ਧੂਮ ਮਚਾਈ। ਸੁਸਾਇਟੀ ਦੇ ਪ੍ਰਧਾਨ ਮਨਦੀਪ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਪਹਿਲੀ ਵਾਰ ਡਾਂਡੀਆ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸੁਸਾਇਟੀ ਦੀਆਂ ਔਰਤਾਂ ਤੇ ਬੱਚਿਆ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਹੈ। ਇਹ ਪ੍ਰੋਗਰਾਮ ਅਰੁਣਾ, ਨਵੀਨ ਸਾਂਗਵਾਨ, ਵਰਿੰਦਰ ਸ੍ਰੀ ਵਾਸਤਵ ਅਤੇ ਦੀਪਕ ਕਾਲੜਾ ਦੇ ਸਹਿਯੋਗ ਨਾਲ ਕਰਵਾਇਆ ਗਿਆ।