ਪੰਜਾਬੀ ਕਵੀ ਪ੍ਰੋ. ਅਨੂਪ ਸਿੰਘ ਵਿਰਕ ਦਾ ਦੇਹਾਂਤ

ਪੰਜਾਬੀ ਕਵੀ ਪ੍ਰੋ. ਅਨੂਪ ਸਿੰਘ ਵਿਰਕ ਦਾ ਦੇਹਾਂਤ

ਪਟਿਆਲਾ- ਸ਼੍ਰੋਮਣੀ ਪੰਜਾਬੀ ਕਵੀ ਪ੍ਰੋ. ਅਨੂਪ ਸਿੰਘ ਵਿਰਕ (76) ਨਹੀਂ ਰਹੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਰਹੇ ਪ੍ਰੋ. ਅਨੂਪ ਵਿਰਕ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ (ਕੈਲੀਫੋਰਨੀਆ) ਰਹਿ ਰਹੇ ਸਨ। ਉਨ੍ਹਾਂ ਅੱਜ ਕੈਲੀਫੋਰਨੀਆ ਦੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਪਟਿਆਲਾ ਰਹੇ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਨੱਢਾ ਵਿੱਚ 21 ਮਾਰਚ, 1946 ਨੂੰ ਹੋਇਆ। ਉਨ੍ਹਾਂ ਪੰਜਾਬੀ ਸਾਹਿਤ ਪ੍ਰੇਮੀਆਂ ਦੀ ਝੋਲੀ ਵਿੱਚ ਕਈ ਕਿਤਾਬਾਂ ਪਾਈਆਂ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਪੰਜਾਬੀ ਸਾਹਿਤ ਸਭਾ ਪ‌ਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।

ਚੰਡੀਗੜ੍ਹ (ਟਨਸ):ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਪੰਜਾਬੀ ਸ਼ਾਇਰ ਅਨੂਪ ਵਿਰਕ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਲੇਸ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੰਜਾਬੀ ਸ਼ਾਇਰ ਅਨੂਪ ਵਿਰਕ ਦੇ ਅਕਾਲ ਚਲਾਣੇ ਕਾਰਨ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਸਰਬ ਭਾਰਤੀ ਪ੍ਰਲੇਸ ਕੌਮੀ ਕਮੇਟੀ ਦੇ ਮੈਂਬਰ ਡਾ. ਸਰਬਜੀਤ ਸਿੰਘ, ਨਾਵਲਕਾਰ ਬਲਦੇਵ ਸੜਕਨਾਮਾ, ਡਾ. ਪਰਮਿੰਦਰ ਸਿੰਘ, ਡਾ. ਸੁਰਜੀਤ, ਸੁਰਜੀਤ ਬਰਾੜ ਘੋਲੀਆ, ਕਿਰਪਾਲ ਕਜ਼ਾਕ, ਸੁਰਿੰਦਰ ਗਿੱਲ, ਜੋਗਿੰਦਰ ਨਿਰਾਲਾ, ਜਸਪਾਲ ਮਾਨਖੇੜਾ, ਅਤਰਜੀਤ, ਡਾ. ਲਖਵਿੰਦਰ ਜੌਹਲ, ਸਤਨਾਮ ਚਾਨਾ, ਡਾ. ਅਨੂਪ ਸਿੰਘ, ਗੁਲਜ਼ਾਰ ਪੰਧੇਰ, ਜਸਵੀਰ ਝੱਜ, ਸੁਰਿੰਦਰ ਕੈਲੇ, ਸੁਭਾਸ਼ ਮਾਨਸਾ, ਡਾ. ਹਰਵਿੰਦਰ ਸਿਰਸਾ, ਦੀਪਤੀ ਬਬੂਟਾ, ਤਰਸੇਮ, ਡਾ. ਭੁਪਿੰਦਰ ਸਿੰਘ, ਡਾ. ਹਰਭਗਵਾਨ, ਭੋਲਾ ਸਿੰਘ ਸੰਘੇੜਾ, ਡਾ. ਹਰਜਿੰਦਰ ਸੂਰੇਵਾਲੀਆ ਨੇ ਦੁੱਖ ਪ੍ਰਗਟਾਇਆ ਹੈ।