ਅਫ਼ਗ਼ਾਨਿਸਤਾਨ ’ਚ ਮੁੜ ਭੂਚਾਲ ਦੇ ਝਟਕੇ; ਚਾਰ ਹਲਾਕ, 153 ਜ਼ਖ਼ਮੀ

ਅਫ਼ਗ਼ਾਨਿਸਤਾਨ ’ਚ ਮੁੜ ਭੂਚਾਲ ਦੇ ਝਟਕੇ; ਚਾਰ ਹਲਾਕ, 153 ਜ਼ਖ਼ਮੀ

ਇਸਲਾਮਾਬਾਦ- ਪੱਛਮੀ ਅਫ਼ਗ਼ਾਨਿਸਤਾਨ ਵਿੱਚ ਅੱਜ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਨਿ੍ਹਾਂ ਦੀ ਰਿਕਟਰ ਸਕੇਲ ’ਤੇ ਸ਼ਿੱਦਤ 6.3 ਮਾਪੀ ਗਈ। ਜ਼ਿਕਰਯੋਗ ਹੈ ਕਿ ਇਕ ਹਫ਼ਤੇ ਪਹਿਲਾਂ ਵੀ ਅਫ਼ਗ਼ਾਨਿਸਤਾਨ ਦੇ ਇਸੇ ਹਿੱਸੇ ਵਿੱਚ ਤੇਜ਼ ਭੂਚਾਲ ਆਇਆ ਸੀ ਤੇ ਭੂਚਾਲ ਦੇ ਝਟਕਿਆਂ ਕਰਕੇ ਹਜ਼ਾਰਾਂ ਲੋਕ ਮਾਰੇ ਗਏ ਸਨ ਅਤੇ ਪਿੰਡਾਂ ਦੇ ਪਿੰਡ ਜ਼ਮੀਨਦੋਜ਼ ਹੋ ਗਏ ਸਨ।

ਅਮਰੀਕਾ ਦੇ ਭੂਗੋਲਿਕ ਸਰਵੇਖਣ ਵਿਭਾਗ ਅਨੁਸਾਰ ਅੱਜ ਆਏ ਭੂਚਾਲ ਦਾ ਕੇਂਦਰ ਹੇਰਾਤ ਤੋਂ ਲਗਪਗ 34 ਕਿਲੋਮੀਟਰ (21 ਮੀਲ) ਦੁੂਰ ਜ਼ਮੀਨ ਤੋਂ ਅੱਠ ਕਿਲੋਮੀਟਰ ਹੇਠਾਂ ਸੀ। ਸੰਸਥਾ ‘ਸੇਵ ਦਿ ਚਿਲਡਰਨ’ ਅਨੁਸਾਰ ਭੂਚਾਲ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਹੇਰਾਤ ਦੇ ਸਥਾਨਕ ਹਸਪਤਾਲ ਵਿੱਚ 153 ਜ਼ਖ਼ਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਭੂਚਾਲ ਕਾਰਨ ਬਲੋਚ ਇਲਾਕੇ ਦੇ ਰਾਬਤ ਸੰਗੀ ਜ਼ਿਲ੍ਹੇ ਵਿੱਚ ਭਾਰੀ ਤਬਾਹੀ ਹੋਈ ਹੈ ਤੇ ਕਈ ਪਿੰਡ ਉਜੜ ਗਏ ਹਨ। ਹੇਰਾਤ ਸੂਬੇ ਵਿੱਚ ਐਮਰਜੈਂਸੀ ਰਾਹਤ ਟੀਮ ਦੇ ਮੁਖੀ ਮੁਹੰਮਦ ਜ਼ਾਹਿਰ ਨੂਰਜ਼ਈ ਨੇ ਦੱਸਿਆ ਕਿ ਮੌਤਾਂ ਦਾ ਅੰਕੜਾ ਵਧ ਸਕਦਾ ਹੈ।