ਲੜਾਈ ਤੇ ਟਕਰਾਅ ’ਚੋਂ ਕਿਸੇ ਨੂੰ ਕੁੱਝ ਨਹੀਂ ਲੱਭਲਣਾ, ਮਿਲ ਕੇ ਅੱਗੇ ਵਧਣ ਦਾ ਵੇਲਾ: ਮੋਦੀ

ਲੜਾਈ ਤੇ ਟਕਰਾਅ ’ਚੋਂ ਕਿਸੇ ਨੂੰ ਕੁੱਝ ਨਹੀਂ ਲੱਭਲਣਾ, ਮਿਲ ਕੇ ਅੱਗੇ ਵਧਣ ਦਾ ਵੇਲਾ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੁਨੀਆ ਅੱਜ, ਜੋ ਸੰਘਰਸ਼ ਤੇ ਟਰਾਅ ਦਾ ਸਾਹਮਣਾ ਕਰ ਰਹੀ ਹੈ, ਉਸ ਤੋਂ ਕਿਸੇ ਨੂੰ ਵੀ ਫਾਇਦਾ ਨਹੀਂ ਹੋਵੇਗਾ, ਸਗੋਂ ਦੁਨੀਆ ਨੂੰ ਮਨੁੱਖ-ਕੇਂਦਰਿਤ ਪਹੁੰਚ ਨਾਲ ਅੱਗੇ ਵਧਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਸਪੀਕਰਾਂ ਅਤੇ ਜੀ-20 ਦੇਸ਼ਾਂ ਦੇ ਸੰਸਦੀ ਵਫਦਾਂ ਦੇ ਸੰਮੇਲਨ ‘ਚ ਇਹ ਗੱਲ ਕਹੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਾਨੂੰ ਵਿਸ਼ਵ ਪੱਧਰ ‘ਤੇ ਇੱਕ ਦੂਜੇ ‘ਤੇ ਭਰੋਸਾ ਕਰਨ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਂ ਸ਼ਾਂਤੀ ਅਤੇ ਭਾਈਚਾਰੇ ਦਾ ਹੈ ਅਤੇ ਇਕੱਠੇ ਹੋ ਕੇ ਅੱਗੇ ਵਧਣ ਦਾ ਹੈ।