ਸਿੱਖੀ ਸਰੂਪ ’ਚ ਸਰਦਾਰ ਇੰਡੀਅਨ ਹਾਕੀ ਟੀਮ ’ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਨੇ ਜਪਾਨ ਨੂੰ 5-1 ਨਾਲ ਹਰਾਇਆ

ਸਿੱਖੀ ਸਰੂਪ ’ਚ ਸਰਦਾਰ ਇੰਡੀਅਨ ਹਾਕੀ ਟੀਮ ’ਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਨੇ ਜਪਾਨ ਨੂੰ 5-1 ਨਾਲ ਹਰਾਇਆ

ਅੰਮ੍ਰਿਤਸਰ ਤੋਂ ਖਾਲਸਾ ਅਕੈਡਮੀ ਮਹਿਤਾ ਦਾ ਵਿਦਿਆਰਥੀ ਜਰਮਨਪ੍ਰੀਤ ਸਿੰਘ ਹੈ ਜਿਸ ਨੇ ਆਪਣੀ ਮੁੱਢਲੀ 10 ਤੱਕ ਦੀ ਪੜ੍ਹਾਈ ਜਥੇਬੰਦੀ ਦੇ ਅਦਾਰੇ ਤੋਂ ਪ੍ਰਾਪਤ ਕੀਤੀ। ਭਾਰਤ ਦੀ ਟੀਮ ਵਿਚ ਰਹਿੰਦਿਆਂ ਹੋਇਆ ਵੀ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਹੈ।
ਏਸ਼ੀਆਈ ਖੇਡਾਂ ਇੰਡੀਆ ਹਾਕੀ ਟੀਮ ਨੇ ਜਪਾਨ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਪੈਰਿਸ ਓਲੰਪਿਕ ਲਈ ਟੀਮ ’ਚ ਵਿੱਚ ਸ਼ਾਮਿਲ ਹੋਏ।
ਜਪਾਨ ਨੂੰ 6-1 ਨਾਲ ਹਰਾ ਕੇ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਖੁੱਲ੍ਹੀ ਦਾੜ੍ਹੀ ਵਾਲਾ ਪੂਰਾ ਸਰਦਾਰ ਜਰਮਨਪ੍ਰੀਤ ਸਿੰਘ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ ਜੋ ਇੱਕ ਡਿਫੈਂਡਰ ਵਜੋਂ ਖੇਡਦਾ ਹੈ।
ਉਸਨੇ ਬ੍ਰੇਡਾ ਵਿੱਚ 2018 ਪੁਰਸ਼ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਜਿੱਥੇ ਭਾਰਤ ਨੇ ਚਾਂਦੀ ਦਾ ਤਗਮਾ ਜਿੱਤਿਆ। ਆਖਰਕਾਰ ਉਸਨੇ ਹਾਂਗਜ਼ੂ ਵਿੱਚ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ। ਉਸ ਨੂੰ ਅਗਲੇ ਸਾਲ ਫਰਾਂਸ ਓਲੰਪਿਕ ਵਿਚ ਜਾਣ ਲਈ ਚੁਣਿਆ ਗਿਆ ਹੈ।