ਹਮਾਸ ਵੱਲੋਂ ਬੰਦੀ ਬਣਾਏ ਸੈਂਕੜੇ ਲੋਕਾਂ ਕਾਰਨ ਇਜ਼ਰਾਈਲ ਕਸੂਤਾ ਫਸਿਆਾ: ਗਾਜ਼ਾ ’ਚ ਬਿਜਲੀ, ਪਾਣੀ ਤੇ ਭੋਜਨ ਦੀ ਸਪਲਾਈ ਠੱਪ, ਹੁਣ ਤੱਕ 1200 ਮੌਤਾਂ

ਯੇਰੂਸ਼ਲਮ – ਹਮਾਸ ਵੱਲੋਂ ਬਜ਼ੁਰਗ ਔਰਤਾਂ, ਬੱਚਿਆਂ ਅਤੇ ਪੂਰੇ ਪਰਿਵਾਰਾਂ ਸਮੇਤ ਇਜ਼ਰਾਇਲੀ ਫ਼ੌਜੀਆਂ ਸਣੇ ਸੈਂਕੜੇ ਲੋਕਾਂ ਨੂੰ ਬੰਦੀ ਬਣਾਉਣ ਤੋਂ ਬਾਅਦ ਇਜ਼ਰਾਈਲ ਦੇ ਕਸੂਤਾ ਫਸ ਗਿਆ ਹੈ। ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਲਈ ਵੱਡਾ ਸੰਕਟ ਹੈ। ਇਸਲਾਮਿਕ ਅਤਵਿਾਦੀ ਸਮੂਹ ਨੇ 2006 ‘ਚ ਨੌਜਵਾਨ ਇਜ਼ਰਾਇਲੀ ਫੌਜੀ ਗਿਲਾਡ ਸ਼ਾਲਿਤ ਨੂੰ ਬੰਦੀ ਬਣਾ ਲਿਆ ਸੀ, ਜਿਸ ਦੇ ਬਦਲੇ ‘ਚ ਇਜ਼ਰਾਈਲ ਨੇ ਗਾਜ਼ਾ ਪੱਟੀ ‘ਤੇ ਭਾਰੀ ਬੰਬਾਰੀ ਕੀਤੀ ਗਈ ਸੀ ਅਤੇ 1000 ਤੋਂ ਵੱਧ ਫਲਸਤੀਨੀ ਕੈਦੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜਨਿ੍ਹਾਂ ਵਿੱਚੋਂ ਬਹੁਤਿਆਂ ਨੂੰ ਇਜ਼ਰਾਇਲੀਆਂ ‘ਤੇ ਘਾਤਕ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਵਾਰ ਗਾਜ਼ਾ ਦੇ ਸ਼ਾਸਕ ਹਮਾਸ ਨੇ ਸੈਂਕੜੇ ਇਜ਼ਰਾਇਲੀ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਹੈ। ਹਮਾਸ ਤੋਂ ਕਿਤੇ ਵੱਧ ਘਾਤਕ ‘ਇਸਲਾਮਿਕ ਜੇਹਾਦ’, ਨਾਂ ਦੇ ਫਲਸਤੀਨ ਦੇ ਛੋਟੇ ਅਤਵਿਾਦੀ ਸਮੂਹ ਨੇ ਵੀ ਐਤਵਾਰ ਨੂੰ ਕਿਹਾ ਕਿ ਉਸ ਨੇ 30 ਲੋਕਾਂ ਨੂੰ ਬੰਦੀ ਬਣਾ ਲਿਆ ਹੈ।

ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਪੱਟੀ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਨ ਦਾ ਹੁਕਮ ਦਿੱਤਾ ਹੈ ਤੇ ਅਧਿਕਾਰੀਆਂ ਨੂੰ ਬਿਜਲੀ ਸਪਲਾਈ ਕੱਟ ਅਤੇ ਭੋਜਨ ਅਤੇ ਬਾਲਣ ਨੂੰ ਉੱਥੇ ਪਹੁੰਚਣ ਤੋਂ ਰੋਕਣ ਦਾ ਸਖ਼ਤ ਹੁਕਮ ਦਿੱਤਾ ਹੈ।

ਇਸ ਟਕਰਾਅ ‘ਚ ਦੋਵਾਂ ਪਾਸਿਆਂ ਤੋਂ ਮਰਨ ਵਾਲਿਆਂ ਦੀ ਗਿਣਤੀ 1,200 ਨੂੰ ਪਾਰ ਕਰ ਗਈ ਹੈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹਨ। ਹਮਾਸ ਦੇ ਹਮਲੇ ਦੇ 40 ਘੰਟਿਆਂ ਤੋਂ ਵੱਧ ਸਮੇਂ ਬਾਅਦ ਵੀ ਇਜ਼ਰਾਇਲੀ ਬਲ ਕਈ ਥਾਵਾਂ ‘ਤੇ ਲੁਕੇ ਹੋਏ ਅਤਿਵਾਦੀਆਂ ਨਾਲ ਲੜ ਰਹੇ ਹਨ। ਇਜ਼ਰਾਈਲ ਵਿੱਚ ਘੱਟੋ-ਘੱਟ 700 ਤੋਂ ਵੱਧ ਲੋਕ ਮਾਰੇ ਗਏ ਹਨ।