ਟਰੂਡੋ ਨੇ ਭਾਰਤ-ਕੈਨੇਡਾ ਕੂਟਨੀਤਕ ਟਕਰਾਅ ਬਾਰੇ ਯੂਏਈ ਦੇ ਰਾਸ਼ਟਰਪਤੀ ਨੂੰ ਜਾਣੂ ਕਰਾਇਆ

ਟਰੂਡੋ ਨੇ ਭਾਰਤ-ਕੈਨੇਡਾ ਕੂਟਨੀਤਕ ਟਕਰਾਅ ਬਾਰੇ ਯੂਏਈ ਦੇ ਰਾਸ਼ਟਰਪਤੀ ਨੂੰ ਜਾਣੂ ਕਰਾਇਆ

ਟੋਰਾਂਟੋ: ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਅੱਜ ਦੱਸਿਆ ਕਿ ਉਨ੍ਹਾਂ ਕੈਨੇਡਾ ਤੇ ਭਾਰਤ ਵਿਚਾਲੇ ਬਣੀ ‘ਸਥਿਤੀ’ ਬਾਰੇ ਯੂਏਈ ਦੇ ਰਾਸ਼ਟਰਪਤੀ ਅਤੇ ਜੌਰਡਨ ਦੇ ‘ਕਿੰਗ’ ਨੂੰ ਜਾਣੂ ਕਰਾਇਆ ਹੈ। ਜ਼ਿਕਰਯੋਗ ਹੈ ਕਿ ਇਕ ਸਿੱਖ ਵੱਖਵਾਦੀ ਦੀ ਹੱਤਿਆ ਦੇ ਮਾਮਲੇ ’ਚ ਭਾਰਤ-ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਐਤਵਾਰ ਦੋਵਾਂ ਦੇਸ਼ਾਂ ਦੇ ਆਗੂਆਂ ਨਾਲ ਇਜ਼ਰਾਈਲ ਦੀ ਸਥਿਤੀ ਉਤੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਜੌਰਡਨ ਦੇ ‘ਕਿੰਗ’ ਅਬਦੁੱਲ੍ਹਾ ਬਨਿ ਅਲ-ਹੁਸੈਨ ਨਾਲ ਗੱਲਬਾਤ ਕੀਤੀ ਤੇ ਭਾਰਤ-ਕੈਨੇਡਾ ਵਿਚਾਲੇ ਬਣੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਸ ਮੌਕੇ ਕਾਨੂੰਨ ਦੇ ਰਾਜ ਦੇ ਸਤਿਕਾਰ ਦੇ ਮਹੱਤਵ ਅਤੇ ਕੂਟਨੀਤਕ ਸਬੰਧਾਂ ਬਾਰੇ ਵੀਏਨਾ ਸਮਝੌਤੇ ਦੀ ਅਹਿਮੀਅਤ ਨੂੰ ਉਭਾਰਿਆ। ਇਕ ਹੋਰ ਬਿਆਨ ਵਿਚ ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਨਿ ਜ਼ਾਏਦ ਅਲ ਨਾਹਯਾਨ ਨਾਲ ਵੀ ਗੱਲਬਾਤ ਕੀਤੀ ਹੈ।