ਨਿਊਜ਼ੀਲੈਂਡ ਨੇ ਨੈਦਰਲੈਂਡਜ਼ ਨੂੰ 99 ਦੌੜਾਂ ਨਾਲ ਹਰਾਇਆ

ਨਿਊਜ਼ੀਲੈਂਡ ਨੇ ਨੈਦਰਲੈਂਡਜ਼ ਨੂੰ 99 ਦੌੜਾਂ ਨਾਲ ਹਰਾਇਆ

ਕ੍ਰਿਕਟ ਵਿਸ਼ਵ ਕੱਪ
ਹੈਦਰਾਬਾਦ- ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਿਸ਼ੇਲ ਸੇਂਟਨਰ ਦੀ ਫਿਰਕੀ ਦੇ ਜਾਦੂ ਸਦਕਾ ਨਿਊਜ਼ੀਲੈਂਡ ਨੇ ਅੱਜ ਇੱਥੇ ਨੈਦਰਲੈਂਡਜ਼ ਨੂੰ ਕ੍ਰਿਕਟ ਵਿਸ਼ਵ ਕੱਪ ਦੇ ਮੁਕਾਬਲੇ ਵਿਚ 99 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਦੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨੈਦਰਲੈਂਡਜ਼ ਦੀ ਟੀਮ 46.3 ਓਵਰਾਂ ਵਿਚ 223 ਦੌੜਾਂ ਉਤੇ ਆਊਟ ਹੋ ਗਈ। ਨੈਦਰਲੈਂਡਜ਼ ਵੱਲੋਂ ਸਿਰਫ਼ ਕੋਲਨਿ ਐਕਰਮੈਨ (60) ਹੀ ਟਿਕ ਕੇ ਬੱਲੇਬਾਜ਼ੀ ਕਰ ਸਕੇ। ਸੇਂਟਨਰ ਨੇ 59 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਨਿਊਜ਼ੀਲੈਂਡ ਵੱਲੋਂ ਸਲਾਮੀ ਬੱਲੇਬਾਜ਼ ਵਿਲ ਯੰਗ ਨੇ 70 ਦੌੜਾਂ ਬਣਾਈਆਂ। ਕਪਤਾਨ ਲੈਥਮ ਨੇ 46 ਗੇਂਦਾਂ ’ਤੇ 53 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 300 ਦੌੜਾਂ ਤੋਂ ਪਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਨੈਦਰਲੈਂਡਜ਼ ਦੀ ਟੀਮ ਦੇ ਵਿਕਟ ਥੋੜ੍ਹੇ ਥੋੜ੍ਹੇ ਵਕਫ਼ੇ ਬਾਅਦ ਡਿੱਗਦੇ ਗਏ। ਵਿਕਰਮਜੀਤ ਸਿੰਘ (12) ਤੇ ਮੈਕਸ ਓਡਾਊਡ (16) ਨੇ ਚੰਗੀ ਸ਼ੁਰੂਆਤ ਕੀਤੀ, ਪਰ ਹੈਨਰੀ ਨੇ ਵਿਕਰਮਜੀਤ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਸੇਂਟਨਰ ਨੇ ਓਡਾਊਡ ਨੂੰ ਲੱਤ ਅੜਿੱਕਾ ਆਊਟ ਕਰ ਦਿੱਤਾ। ਬਾਸ ਡੀ ਲੀਡ (18) ਨੇ ਲੌਕੀ ਫਰਗੁਸਨ ਨੂੰ ਦੋ ਚੌਕੇ ਮਾਰੇ, ਪਰ ਸਪਿੰਨਰ ਰਵਿੰਦਰ ਨੇ ਉਸ ਨੂੰ ਆਊਟ ਕਰ ਦਿੱਤਾ।

ਨਿਊਜ਼ੀਲੈਂਡ ਦੀ ਕ੍ਰਿਕਟ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਜਿੱਤ ਹੈ। ਕਵਿੀ ਟੀਮ ਨੇ ਅਹਿਮਦਾਬਾਦ ਵਿੱਚ ਖੇਡੇ ਉਦਘਾਟਨੀ ਮੈਚ ਵਿੱਚ ਪਿਛਲੇ ਚੈਂਪੀਅਨ ਇੰਗਲੈਂਡ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ।