ਵਿਜੀਲੈਂਸ ਵੱਲੋਂ ਜਗੀਰ ਕੌਰ ਤੋਂ ਪੁੱਛ-ਪੜਤਾਲ

ਵਿਜੀਲੈਂਸ ਵੱਲੋਂ ਜਗੀਰ ਕੌਰ ਤੋਂ ਪੁੱਛ-ਪੜਤਾਲ

ਫ਼ਤਹਿਗੜ੍ਹ ਸਾਹਿਬ – ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਪੰਜਾਬ ’ਚ ਦਰਿਆਵਾਂ ਅਤੇ ਨਹਿਰਾਂ ਰਾਹੀਂ ਪੰਜਾਬ ਦੀ ਖੇਤੀ ਸਿੰਜਣ ਲਈ ਲੋੜੀਂਦਾ ਪਾਣੀ ਨਹੀਂ ਤਾਂ ਫਿਰ ਕਿਸੇ ਦੂਸਰੇ ਸੂਬੇ ਨੂੰ ਪਾਣੀ ਦੇਣ ਦੀ ਕਵਿੇਂ ਗੱਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੂਬੇ ਕੋਲ ਲੋੜੀਂਦਾ ਪਾਣੀ ਹੀ ਨਹੀਂ ਹੈ ਤਾਂ ਫਿਰ ਐੱਸਵਾਈਐੱਲ ਦੀ ਜਬਰੀ ਉਸਾਰੀ ਦੀ ਕੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੇਂਦਰ ਦੇ ਹੁਕਮਰਾਨਾਂ ਨੂੰ ਪੰਜਾਬ ਵਾਲੇ ਪਾਸੇ ਤੋਂ ਐੱਸਵਾਈਐੱਲ ਨੂੰ ਪੂਰਾ ਕਰਨ ਦੇ ਹੁਕਮ ਦੇਣਾ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੱਕਾ ਹੈ, ਜਿਸ ਨੂੰ ਪੰਜਾਬ ਨੂੰ ਪਿਆਰ ਕਰਨ ਵਾਲਾ ਕੋਈ ਵੀ ਪੰਜਾਬੀ ਜਾਂ ਸਿੱਖ ਸਹਿਣ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਚਾਹੀਦਾ ਸੀ ਕਿ ਫ਼ੈਸਲਾ ਕਰਨ ਤੋਂ ਪਹਿਲਾਂ ਉਹ ਇਨ੍ਹਾਂ ਤੱਥਾਂ ਦੀ ਜਾਂਚ ਕੀਤੀ ਜਾਂਦੀ ਕਿ ਪੰਜਾਬ ਵਿੱਚ ਵਗਦੇ 3 ਦਰਿਆਵਾਾਂ ਰਾਵੀ, ਬਿਆਸ ਅਤੇ ਸਤਲੁਜ ਵਿੱਚ ਵਾਧੂ ਪਾਣੀ ਹੈ ਜਾਂ ਨਹੀਂ।