ਸਵਾਮੀਨਾਥਨ ਦੇਸ਼ ਦੇ ਸੱਚੇ ਕਿਸਾਨ ਵਿਗਿਆਨੀ ਸਨ: ਮੋਦੀ

ਸਵਾਮੀਨਾਥਨ ਦੇਸ਼ ਦੇ ਸੱਚੇ ਕਿਸਾਨ ਵਿਗਿਆਨੀ ਸਨ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਕ੍ਰਾਂਤੀ ਦੇ ਮੋਢੀ ਡਾ. ਐੱਮਐੱਸ ਸਵਾਮੀਨਾਥਨ ਨੂੰ ਸੱਚਾ ‘ਕਿਸਾਨ ਵਿਗਿਆਨੀ’ ਕਰਾਰ ਦਿੱਤਾ। ਡਾ. ਸਵਾਮੀਨਾਥਨ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਡਾ. ਸਵਾਮੀਨਾਥਨ ਨੂੰ ਇਹ ਦਰਜਾ ਇਸ ਲਈ ਦਿੱਤਾ ਕਿਉਂਕਿ ਕਮਰਿਆਂ ਤੋਂ ਬਾਹਰ ਨਿਕਲ ਕੇ ਉਨ੍ਹਾਂ ਨੇ ਖੇਤਾਂ ਵਿੱਚ ਆਪਣਾ ਕੰਮ ਦਿਖਾਇਆ। ਸ੍ਰੀ ਮੋਦੀ ਨੇ ਮਹਾਨ ਵਿਗਿਆਨੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਨੇ ਵਿਗਿਆਨਕ ਗਿਆਨ ਅਤੇ ਇਸ ਦੇ ਵਿਹਾਰਕ ਉਪਯੋਗ ਵਿਚਲੇ ਪਾੜੇ ਨੂੰ ਪੂਰਾ ਕੀਤਾ।