ਸਿੱਧੂ ਮੂਸੇਵਾਲਾ: ਮਾਨਸਾ ਪੁਲੀਸ ਨੂੰ ਮੁੱਖ ਮੁਲਜ਼ਮ ਸਚਨਿ ਬਿਸ਼ਨੋਈ ਦਾ ਹੋਰ 5 ਦਨਿ ਲਈ ਰਿਮਾਂਡ ਮਿਲਿਆ

ਸਿੱਧੂ ਮੂਸੇਵਾਲਾ: ਮਾਨਸਾ ਪੁਲੀਸ ਨੂੰ ਮੁੱਖ ਮੁਲਜ਼ਮ ਸਚਨਿ ਬਿਸ਼ਨੋਈ ਦਾ ਹੋਰ 5 ਦਨਿ ਲਈ ਰਿਮਾਂਡ ਮਿਲਿਆ

ਮਾਨਸਾ,- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮਸਚਨਿ ਬਿਸ਼ਨੋਈ ਉਰਫ਼ ਸਚਨਿ ਥਾਪਨ ਦਾ 8 ਦਿਨਾਂ ਪੁਲੀਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਉਸ ਨੂੰ ਮੁੜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਸਾ ਪੁਲੀਸ ਨੇ ਅਦਾਲਤ ਪਾਸੋਂ ਉਸ ਦਾ 5 ਦਨਿ ਲਈ ਹੋਰ ਰਿਮਾਂਡ ਲੈ ਲਿਆ।

ਮਾਨਸਾ ਦੇ ਸਵਿਲ ਹਸਪਤਾਲ ਤੋਂ ਉਸ ਦਾ ਡਾਕਟਰੀ ਮੁਆਇਨਾ ਕਰਾਉਣ ਤੋਂ ਬਾਅਦ ਉਸ ਨੂੰ ਇਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਪੁਲੀਸ ਨੂੰ 5 ਦਨਿ (10 ਅਕਤੂਬਰ) ਦਾ ਹੋਰ ਰਿਮਾਂਡ ਦਿੱਤਾ।