ਕੈਨੇਡਾ ਦੀ ਐਕਸਪ੍ਰੈੱਸ ਐਂਟਰੀ: ਬਨਿੈਕਾਰਾਂ ਨੂੰ ਅਗਾਊਂ ਮੈਡੀਕਲ ਜਾਂਚ ਤੋਂ ਛੋਟ ਮਿਲੀ

ਕੈਨੇਡਾ ਦੀ ਐਕਸਪ੍ਰੈੱਸ ਐਂਟਰੀ: ਬਨਿੈਕਾਰਾਂ ਨੂੰ ਅਗਾਊਂ ਮੈਡੀਕਲ ਜਾਂਚ ਤੋਂ ਛੋਟ ਮਿਲੀ

ਵੈਨਕੂਵਰ- ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਐਕਸਪ੍ਰੈੱਸ ਐਂਟਰੀ ਦੇ ਬਨਿੈਕਾਰਾਂ ’ਤੇ ਲੱਗੀ ਅਗਾਊਂ ਮੈਡੀਕਲ ਜਾਂਚ ਦੀ ਸ਼ਰਤ ਪਹਿਲੀ ਅਕਤੂਬਰ ਤੋਂ ਖਤਮ ਕਰ ਦਿੱਤੀ ਗਈ ਹੈ।

ਵਿਭਾਗ ਅਨੁਸਾਰ ਬਨਿੈਕਾਰ ਦੀ ਦਰਖਾਸਤ ਵਿਚਾਰੇ ਜਾਣ ਤੋਂ ਬਾਅਦ ਜੇਕਰ ਉਸ ਦੀ ਜਾਂ ਉਸ ਦੇ ਕਿਸੇ ਪਰਿਵਾਰਕ ਮੈਂਬਰ ਦੀ ਮੈਡੀਕਲ ਜਾਂਚ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਬਾਰੇ ਆਦੇਸ਼ ਦਿੱਤਾ ਜਾ ਸਕਦਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੀ ਅਰਜ਼ੀ ਵਿੱਚ ਮੈਡੀਕਲ ਕਰਵਾ ਚੁੱਕੇ ਬਨਿੈਕਾਰ ਨਵੀਂ ਅਰਜ਼ੀ ਵਿੱਚ ਉਸ ਦਾ ਹਵਾਲਾ ਦੇ ਸਕਦੇ ਹਨ, ਪਰ ਪਹਿਲੀ ਵਾਰ ਬਨਿੈ ਕਰਨ ਵਾਲਾ ਵਿਅਕਤੀ ਮੈਡੀਕਲ ਵਾਲੇ ਕਾਲਮ ਵਿੱਚ ਖਾਲੀ ਕਾਗਜ਼ ਅੱਪਲੋਡ ਕਰ ਸਕਦਾ ਹੈ। ਵਿਭਾਗ ਦੇ ਇਕ ਸੂਤਰ ਅਨੁਸਾਰ ਮੈਡੀਕਲ ਦੀ ਸ਼ਰਤ ਕੈਨੇਡਾ ਦੀ ਸਿਹਤ ਪ੍ਰਣਾਲੀ ਉੱਤੇ ਭਾਰ ਵਧਣ ਤੋਂ ਰੋਕਣ ਲਈ ਲਗਾਈ ਗਈ ਸੀ, ਪਰ ਡੂੰਘੇ ਅਧਿਐਨ ਤੋਂ ਬਾਅਦ ਪਤਾ ਲੱਗਾ ਹੈ ਕਿ ਆਮ ਕਰ ਕੇ ਇਸ ਦੀ ਲੋੜ ਨਹੀਂ ਪੈਂਦੀ ਹੈ। ਫਿਰ ਵੀ ਅਰਜ਼ੀ ’ਤੇ ਵਿਚਾਰ ਕਰਦੇ ਹੋਏ ਜੇਕਰ ਕਿਸੇ ਕੇਸ ਵਿੱਚ ਲੋੜ ਸਮਝੀ ਜਾਏ ਤਾਂ ਉਸ ਬਨਿੈਕਾਰ ਨੂੰ ਮੈਡੀਕਲ ਜਾਂਚ ਕਰਵਾਉਣ ਲਈ ਕਿਹਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਅਗਾਊਂ ਮੈਡੀਕਲ ਦੀ ਸ਼ਰਤ ਖਤਮ ਹੋਣ ਨਾਲ ਬਨਿੈਕਾਰ ਪ੍ਰੇਸ਼ਾਨੀਆਂ ਤੋਂ ਬਚਣਗੇ।