ਅੱਠ ਸਿੱਖ ਨੌਜਵਾਨ ਪਾਬੰਦੀਸ਼ੁਦਾ ਹਥਿਆਰਾਂ ਸਣੇ ਕਾਬੂ

ਅੱਠ ਸਿੱਖ ਨੌਜਵਾਨ ਪਾਬੰਦੀਸ਼ੁਦਾ ਹਥਿਆਰਾਂ ਸਣੇ ਕਾਬੂ

ਟੋਰਾਂਟੋ: ਕੈਨੇਡੀਅਨ ਪੁਲੀਸ ਨੇ 19 ਤੋਂ 26 ਸਾਲ ਉਮਰ ਦੇ ਅੱਠ ਸਿੱਖ ਨੌਜਵਾਨਾਂ ਨੂੰ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ’ਚੋਂ ਪਾਬੰਦੀਸ਼ੁਦਾ ਹਥਿਆਰਾਂ ਸਣੇ ਕਾਬੂ ਕੀਤਾ ਹੈ। ਪੀਲ ਰਿਜਨਲ ਪੁਲੀਸ ਮੁਤਾਬਕ ਉਨ੍ਹਾਂ ਨੂੰ 2 ਅਕਤੂਬਰ ਦੀ ਰਾਤ ਨੂੰ ਬਰੈਂਪਟਨ ਦੇ ਡੋਨਲਡ ਸਟੀਵਰਟ ਰੋਡ ਤੇ ਬ੍ਰਿਸਡੇਲ ਡਰਾਈਵ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲੀਸ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ, ‘‘ਟੈਕਟੀਕਲ ਯੂਨਿਟ ਦੀ ਮਦਦ ਨਾਲ ਅੱਠ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।’’ ਇਨ੍ਹਾਂ ਨੌਜਵਾਨਾਂ ਦੀ ਪਛਾਣ ਜਗਦੀਪ ਸਿੰਘ (22), ਏਕਮਜੋਤ ਰੰਧਾਵਾ (19), ਮਨਜਿੰਦਰ ਸਿੰਘ (26), ਹਰਪ੍ਰੀਤ ਸਿੰਘ (23), ਰਿਪਨਜੋਤ ਸਿੰਘ (22), ਜਪਨਦੀਪ ਸਿੰਘ (22), ਲਵਪ੍ਰੀਤ ਸਿੰਘ (26) ਤੇ ਰਾਜਨਪ੍ਰੀਤ ਸਿੰਘ (21) ਸਾਰੇ ਵਾਸੀ ਬਰੈਂਪਟਨ ਵਜੋਂ ਦੱਸੀ ਗਈ ਹੈ।