ਬੈਡਮਿੰਟਨ: ਚਿਰਾਗ-ਸਾਤਵਿਕ ਦੀ ਜੋੜੀ ਫਾਈਨਲ ’ਚ

ਬੈਡਮਿੰਟਨ: ਚਿਰਾਗ-ਸਾਤਵਿਕ ਦੀ ਜੋੜੀ ਫਾਈਨਲ ’ਚ

ਹਾਂਗਜ਼ੂ: ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਜੋੜੀ ਨੇ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਬੈਡਮਿੰਟਨ ’ਚ ਭਾਰਤ ਲਈ ਸੋਨ ਤਗ਼ਮੇ ਦੀ ਉਮੀਦ ਕਾਇਮ ਰੱਖੀ। ਭਾਰਤੀ ਜੋੜੀ ਨੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੇ ਆਰੋਨ ਚਿਯਾ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ 46 ਮਿੰਟ ਤੱਕ ਚੱਲੇ ਮੈਚ ਵਿੱਚ 21-17, 21-12 ਨਾਲ ਹਰਾਇਆ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਇਹ ਭਾਰਤੀ ਜੋੜੀ ਏਸ਼ਿਆਈ ਖੇਡਾਂ ਵਿੱਚ ਘੱੱਟੋ-ਘੱਟ ਚਾਂਦੀ ਦਾ ਤਗ਼ਮਾ ਪੱਕਾ ਕਰਨ ਵਾਲੀ ਪਹਿਲੀ ਭਾਰਤੀ ਜੋੜੀ ਬਣ ਗਈ ਹੈ ਤੇ ਭਲਕੇ ਸ਼ਨਿੱਚਰਵਾਰ ਨੂੰ ਫਾਈਨਲ ਵਿੱਚ ਚੋਈ ਸੋਲ ਗਯੂ ਅਤੇ ਕਿਮ ਵੋਨ ਹੋ ਦਾ ਸਾਹਮਣਾ ਕਰੇਗੀ।