ਪਾਕਿਸਤਾਨ ਨੇ ਜਿੱਤ ਨਾਲ ਖਾਤਾ ਖੋਲ੍ਹਿਆ

ਪਾਕਿਸਤਾਨ ਨੇ ਜਿੱਤ ਨਾਲ ਖਾਤਾ ਖੋਲ੍ਹਿਆ

ਹੈਦਰਾਬਾਦ- ਪਾਕਿਸਤਾਨ ਨੇ ਅੱਜ ਇੱਥੇ ਨੈਦਰਲੈਂਡਜ਼ ਨੂੰ 81 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਜਿੱਤ ਨਾਲ ਆਗਾਜ਼ ਕੀਤਾ ਹੈ। ਬੱਲੇਬਾਜ਼ੀ ਦਾ ਸੱਦਾ ਮਿਲਣ ਮਗਰੋਂ ਪਾਕਿਸਤਾਨ ਦੀ ਟੀਮ 49 ਓਵਰਾਂ ਵਿੱਚ 286 ਦੌੜਾਂ ’ਤੇ ਆਊਟ ਹੋ ਗਈ। ਮੁਹੰਮਦ ਰਿਜ਼ਵਾਨ ਨੇ 75 ਗੇਂਦਾਂ ’ਚ 68 ਦੌੜਾਂ ਅਤੇ ਸਾਊਦ ਸ਼ਕੀਲ ਨੇ 52 ਗੇਂਦਾਂ ’ਤੇ 68 ਦੌੜਾਂ ਬਣਾਈਆਂ। ਨੈਦਰਲੈਂਡਜ਼ ਲਈ ਹਰਫ਼ਨਮੌਲਾ ਬਾਸ ਡੀ ਲੀਡ ਨੇ ਚਾਰ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਨੈਦਰਲੈਂਡਜ਼ ਦੀ ਪੂਰੀ ਟੀਮ 41 ਓਵਰਾਂ ਵਿੱਚ ਆਊਟ ਹੋ ਗਈ। ਪਾਕਿਸਤਾਨ ਦੇ ਹੈਰਿਸ ਰਾਊਫ ਨੇ 43 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਡੀ ਲੀਡ ਨੇ ਬੱਲੇਬਾਜ਼ੀ ਵਿੱਚ ਵੀ ਹੱਥ ਅਜ਼ਮਾਉਂਦਿਆਂ 68 ਗੇਂਦਾਂ ਵਿੱਚ 67 ਦੌੜਾਂ ਬਣਾਈਆਂ। ਪਰ ਵਿਕਰਮਜੀਤ ਸਿੰਘ (67 ਗੇਂਦਾਂ ਵਿੱਚ 52 ਦੌੜਾਂ) ਤੋਂ ਇਲਾਵਾ ਉਸ ਨੂੰ ਟੀਮ ਦੇ ਕਿਸੇ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਸਾਊਦ ਸ਼ਕੀਲ ਨੂੰ ਪਲੇਅਰ ਆਫ ਦਿ ਮੈਚ ਐਲਾਨਿਆ ਗਿਆ।