ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸ਼ੁਭਮਨ ਗਿੱਲ ਨੂੰ ਬੁਖਾਰ, ਆਸਟਰੇਲੀਆ ਖ਼ਿਲਾਫ਼ ਖੇਡਣਾ ਸ਼ੱਕੀ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸ਼ੁਭਮਨ ਗਿੱਲ ਨੂੰ ਬੁਖਾਰ, ਆਸਟਰੇਲੀਆ ਖ਼ਿਲਾਫ਼ ਖੇਡਣਾ ਸ਼ੱਕੀ

ਚੇਨਈ- ਆਸਟਰੇਲੀਆ ਖ਼ਿਲਾਫ਼ ਇਕ ਦਿਨਾਂ ਵਿਸ਼ਵ ਕੱਪ ਦੇ ਪਹਿਲੇ ਮੈਚ ਤੋਂ ਪਹਿਲਾਂ ਭਾਰਤ ਦੀਆਂ ਚਿੰਤਾਵਾਂ ਉਸ ਸਮੇਂ ਵੱਧ ਗਈਆਂ, ਜਦੋਂ ਫਾਰਮ ਵਿਚ ਚੱਲ ਰਹੇ ਸ਼ੁਭਮਨ ਗਿੱਲ ਦੀ ਤਬੀਅਤ ਵਿਗੜ ਗਈ ਅਤੇ ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਉਨ੍ਹਾਂ ਦੇ ਖੇਡਣਾ ਸ਼ੱਕੀ ਹੈ। ਜੇ ਗਿੱਲ ਇਸ ਮੈਚ ਤੋਂ ਬਾਹਰ ਹੁੰਦਾ ਹੈ ਤਾਂ ਈਸ਼ਾਨ ਕਿਸ਼ਨ ਨੂੰ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਸਕਦਾ ਹੈ। ਹਾਲ ਹੀ ਦੇ ਸਮੇਂ ‘ਚ ਇਕ ਦਿਨਾਂ ਕ੍ਰਿਕਟ ‘ਚ ਭਾਰਤ ਦੇ ਸਭ ਤੋਂ ਸਫਲ ਬੱਲੇਬਾਜ਼ ਗਿੱਲ ਨੂੰ ਕਥਿਤ ਤੌਰ ‘ਤੇ ਤੇਜ਼ ਬੁਖਾਰ ਹੈ ਤੇ ਅੱਜ ਉਸ ਦਾ ਡੇਂਗੂ ਟੈਸਟ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਉਸ ਦੇ ਖੇਡਣ ਬਾਰੇ ਫ਼ੈਸਲਾ ਕੀਤਾ ਜਾਵੇਗਾ।