ਮਹਾਦੇਵ ਐਪ ਕੇਸ: ਕਪਿਲ ਸ਼ਰਮਾ, ਅਦਾਕਾਰ ਹੁਮਾ ਕੁਰੈਸ਼ੀ ਤੇ ਹਨਿਾ ਖ਼ਾਨ ਨੂੰ ਸੰਮਨ

ਮਹਾਦੇਵ ਐਪ ਕੇਸ: ਕਪਿਲ ਸ਼ਰਮਾ, ਅਦਾਕਾਰ ਹੁਮਾ ਕੁਰੈਸ਼ੀ ਤੇ ਹਨਿਾ ਖ਼ਾਨ ਨੂੰ ਸੰਮਨ

ਨਵੀਂ ਦਿੱਲੀ: ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਦੇਵ ਬੈੱਟਿੰਗ ਐਪ ਕੇਸ ਵਿੱਚ ਮਨੀ ਲਾਂਡਰਿੰਗ ਨਾਲ ਜੁੜੀ ਜਾਂਚ ਦੇ ਸਬੰਧ ਵਿੱਚ ਕਾਮੇਡੀਅਨ ਕਪਿਲ ਸ਼ਰਮਾ, ਅਦਾਕਾਰਾਂ ਹੁਮਾ ਕੁਰੈਸ਼ੀ ਤੇ ਹਨਿਾ ਖ਼ਾਨ ਨੂੰ ਪੁੱਛ-ਪੜਤਾਲ ਲਈ ਵੱਖੋ-ਵੱਖਰੀਆਂ ਤਰੀਕਾਂ ’ਤੇ ਸੰਮਨ ਕੀਤਾ ਹੈ। ਸੰਘੀ ਜਾਂਚ ਏਜੰਸੀ ਇਸ ਮਾਮਲੇ ਵਿੱਚ ਅਦਾਕਾਰ ਰਣਬੀਰ ਕਪੂਰ ਨੂੰ 6 ਅਕਤੂਬਰ ਲਈ ਪਹਿਲਾਂ ਹੀ ਸੰਮਨ ਕਰ ਚੁੱਕੀ ਹੈ।