ਭਾਰਤੀ ਹਾਈ ਕਮਿਸ਼ਨਰ ਨੂੰ ਸਕਾਟਲੈਂਡ ਦੇ ਗੁਰਦੁਆਰੇ ’ਚ ਜਾਣ ਤੋਂ ਰੋਕਿਆ

ਭਾਰਤੀ ਹਾਈ ਕਮਿਸ਼ਨਰ ਨੂੰ ਸਕਾਟਲੈਂਡ ਦੇ ਗੁਰਦੁਆਰੇ ’ਚ ਜਾਣ ਤੋਂ ਰੋਕਿਆ

ਲੰਡਨ- ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਅੱਜ ਸਕਾਟਲੈਂਡ ਦੇ ਗਲਾਸਗੋ ਵਿਚਲੇ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ‘ਸਿੱਖ ਯੂਥ ਯੂਕੇ’ ਦੇ ਇੰਸਟਾਗ੍ਰਾਮ ਚੈਨਲ ‘ਤੇ ਪੋਸਟ ਕੀਤੀ ਕਥਿਤ ਵੀਡੀਓ ਅਨੁਸਾਰ ਇਕ ਵਿਅਕਤੀ ਦੋਰਾਇਸਵਾਮੀ ਨੂੰ ਅਲਬਰਟ ਡਰਾਈਵ ‘ਤੇ ਗਲਾਸਗੋ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਦਾ ਦੇਖਿਆ ਗਿਆ ਸੀ। ‘ਸਿੱਖ ਯੂਥ ਯੂਕੇ’ ਦਾ ਦਾਅਵਾ ਹੈ ਕਿ ਭਾਰਤੀ ਅਧਿਕਾਰੀਆਂ ਦੇ ਗੁਰਦੁਆਰੇ ਵਿੱਚ ਉਨ੍ਹਾਂ ਦੇ ਅਧਿਕਾਰਤ ਤੌਰ ’ਤੇ ਆਉਣ ’ਤੇ ਪਾਬੰਦੀ ਹੈ।