ਮਹਬਿੂਬਾ ਮੁਫ਼ਤੀ ਵੱਲੋਂ ਫੌਜ ਨੂੰ ਬੰਧੂਆ ਮਜ਼ਦੂਰੀ ਦੇ ਦੋਸ਼ਾਂ ਦੀ ਜਾਂਚ ਦੀ ਅਪੀਲ

ਮਹਬਿੂਬਾ ਮੁਫ਼ਤੀ ਵੱਲੋਂ ਫੌਜ ਨੂੰ ਬੰਧੂਆ ਮਜ਼ਦੂਰੀ ਦੇ ਦੋਸ਼ਾਂ ਦੀ ਜਾਂਚ ਦੀ ਅਪੀਲ

ਸ੍ਰੀਨਗਰ- ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਫੌਜ ਨੂੰ ਅਪੀਲ ਕੀਤੀ ਹੈ ਕਿ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਕੁਝ ਯੂਨਿਟਾਂ ਵੱਲੋਂ ਸਥਾਨਕ ਨੌਜਵਾਨਾਂ ਤੋਂ ਕਥਿਤ ਬੰਧੂਆ ਮਜ਼ਦੂਰੀ ਕਰਵਾ ਕੇ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ। ਮੁਫ਼ਤੀ ਨੇ ਐਕਸ ’ਤੇ ਪੋੋਸਟ ’ਚ ਕਿਹਾ, ‘‘ਕੁਲਗਾਮ ਦੇ ਕਾਂਸਲੋ ਕਾਂਡਾ ਇਲਾਕਾ ਵਾਸੀਆਂ ਨੇ ਫੋਨ ਕਰਕੇ ਕਿਹਾ ਕਿ 9 ਆਰਆਰ ਕੈਂਪ ਦੇ ਸੈਨਿਕਾਂ ਵੱਲੋਂ ਉਨ੍ਹਾਂ ਨੂੰ ਕਥਿਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਚਿੰਤਾ ਵਾਲੀ ਗੱਲ ਹੈ ਕਿ ਉਹ ਨੌਜਵਾਨਾਂ ਨੂੰ ਫੌਜੀ ਕੈਂਪ ’ਚ ਬੁਲਾ ਰਹੇ ਹਨ ਅਤੇ ਉਨ੍ਹਾਂ ਨੂੰ ਮੁਫ਼ਤ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ।’’ ਦੂਜੇ ਪਾਸੇ ਸ੍ਰੀਨਗਰ ਆਧਾਰਿਤ ਰੱਖਿਆ ਪੀਆਰਓ ਲੈਫਟੀਨੈਂਟ ਕਰਨਲ ਮਨੋਜ ਸਾਹੂ ਨੇ ਕਿਹਾ ਕਿ ਲਾਏ ਗਏ ਦੋਸ਼ ‘ਝੂੁਠੇ’ ਹਨ।