ਪਾਕਿ ਨੇ ਯੂਐੱਨ ’ਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਿਆ

ਪਾਕਿ ਨੇ ਯੂਐੱਨ ’ਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਿਆ

ਸੰਯੁਕਤ ਰਾਸ਼ਟਰ: ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕਾਕੜ ਨੇ ਅੱਜ ਇੱਥੇ ਯੂਐੱਨ ਜਨਰਲ ਅਸੈਂਬਲੀ ਵਿੱਚ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਦਰਮਿਆਨ ਸ਼ਾਂਤੀ ਦੀ ਕੁੰਜੀ ਕਸ਼ਮੀਰ ਹੈ। ਕਾਕੜ ਨੇ ਕਿਹਾ ਕਿ ਪਾਕਿਸਤਾਨ ਆਪਣੇ ਗੁਆਂਢੀ ਮੁਲਕ ਭਾਰਤ ਨਾਲ ਸ਼ਾਂਤੀਪੂਰਨ ਅਤੇ ਲਾਭਕਾਰੀ ਸਬੰਧ ਚਾਹੁੰਦਾ ਹੈ। ਉਨ੍ਹਾਂ ਕਿਹਾ, ‘‘ਪਾਕਿਸਤਾਨ ਅਤੇ ਭਾਰਤ ਦਰਮਿਆਨ ਸ਼ਾਂਤੀ ਦੀ ਕੁੰਜੀ ਕਸ਼ਮੀਰ ਹੈ। ਵਿਕਾਸ ਸ਼ਾਂਤੀ ’ਤੇ ਨਿਰਭਰ ਕਰਦਾ ਹੈ।’’ ਕਾਕੜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕਸ਼ਮੀਰ ’ਤੇ ਆਪਣੇ ਮਤਿਆਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਭਾਰਤ ਅਤੇ ਪਾਕਿਸਤਾਨ ਲਈ ਯੂਐੱਨ ਮਿਲਟਰੀ ਅਬਜ਼ਰਵਰ ਗਰੁੱਪ ਨੂੰ ‘ਮਜ਼ਬੂਤ’ ਕੀਤਾ ਜਾਣਾ ਚਾਹੀਦਾ ਹੈ।