ਸਾਡੀ ਸੰਸਦ ਨੇ 7 ਦਹਾਕਿਆਂ ’ਚ 4000 ਤੋਂ ਵੱਧ ਬਿੱਲ ਪਾਸ ਕੀਤੇ: ਮੋਦੀ

ਸਾਡੀ ਸੰਸਦ ਨੇ 7 ਦਹਾਕਿਆਂ ’ਚ 4000 ਤੋਂ ਵੱਧ ਬਿੱਲ ਪਾਸ ਕੀਤੇ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਮੈਂਬਰਾਂ ਨੂੰ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਣ ਦੀ ਅਪੀਲ ਕੀਤੀ ਅਤੇ ਸੰਸਦ ਦੀ ਕਾਰਵਾਈ ਨੂੰ ਨਵੇਂ ਸੰਸਦ ਭਵਨ ਵਿਚ ਤਬਦੀਲ ਕਰਨ ਦੇ ਕਦਮ ਨੂੰ ਨਵੇਂ ਭਵਿੱਖ ਦੀ ਸ਼ੁਰੂਆਤ ਕਰਾਰ ਦਿੱਤਾ। ਸ੍ਰੀ ਮੋਦੀ ਪੁਰਾਣੇ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿੱਚ ਭਾਰਤੀ ਸੰਸਦ ਦੀ ਅਮੀਰ ਵਿਰਾਸਤ ਨੂੰ ਯਾਦ ਕਰਨ ਲਈ ਕਰਵਾਏ ਸਮਾਗਮ ਦੌਰਾਨ ਸੰਸਦ ਮੈਂਬਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਨਵੇਂ ਸੰਸਦ ਭਵਨ ’ਚ ਅਸੀਂ ਨਵੇਂ ਭਵਿੱਖ ਲਈ ਨਵੀਂ ਸ਼ੁਰੂਆਤ ਕਰ ਰਹੇ ਹਾਂ। 1952 ਤੋਂ ਲੈ ਕੇ ਹੁਣ ਤੱਕ ਦੁਨੀਆ ਭਰ ਦੇ 41 ਦੇਸ਼ਾਂ ਦੇ ਮੁਖੀਆਂ ਨੇ ਸੈਂਟਰਲ ਹਾਲ ‘ਚ ਸਾਡੇ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ ਹੈ ਅਤੇ ਪਿਛਲੇ ਸੱਤ ਦਹਾਕਿਆਂ ਵਿੱਚ ਸੰਸਦ ਨੇ 4,000 ਤੋਂ ਵੱਧ ਬਿੱਲ ਪਾਸ ਕੀਤੇ ਹਨ।’