ਅਮਰੀਕਾ: ਭਾਰਤ ’ਚ ਧਾਰਮਿਕ ਆਜ਼ਾਦੀ ਮਾਮਲੇ ’ਤੇ ਅਗਲੇ ਹਫ਼ਤੇ ਯੂਐੱਸਸੀਆਈਆਰਐੱਫ ਕਰੇਗਾ ਸੁਣਵਾਈ

ਅਮਰੀਕਾ: ਭਾਰਤ ’ਚ ਧਾਰਮਿਕ ਆਜ਼ਾਦੀ ਮਾਮਲੇ ’ਤੇ ਅਗਲੇ ਹਫ਼ਤੇ ਯੂਐੱਸਸੀਆਈਆਰਐੱਫ ਕਰੇਗਾ ਸੁਣਵਾਈ

ਵਾਸ਼ਿੰਗਟਨ- ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਅਗਲੇ ਹਫ਼ਤੇ ਭਾਰਤ ਵਿੱਚ ਧਾਰਮਿਕ ਆਜ਼ਾਦੀ ’ਤੇ ਸੁਣਵਾਈ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਦੋ ਸਫਲ ਦੁਵੱਲੀਆਂ ਮੀਟਿੰਗਾਂ ਤੋਂ ਬਾਅਦ ਯੂਐੱਸਸੀਆਈਆਰਐੱਫ ਨੇ ਐਲਾਨ ਵਿੱਚ ਕਿਹਾ ਕਿ ਸੁਣਵਾਈ ਇਸ ਗੱਲ ‘ਤੇ ਧਿਆਨ ਕੇਂਦਰਿਤ ਕਰੇਗੀ ਕਿ ਅਮਰੀਕੀ ਸਰਕਾਰ ਧਾਰਮਿਕ ਆਜ਼ਾਦੀ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਰੋਕਣ ਲਈ ਭਾਰਤ ਸਰਕਾਰ ਨਾਲ ਕਿਵੇਂ ਕੰਮ ਕਰ ਸਕਦੀ ਹੈ। ਯੂਐੱਸਸੀਆਈਆਰਐੱਫ ਸਲਾਹਕਾਰ ਸੰਸਥਾ ਹੈ, ਜੋ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਨਾਲ ਸਬੰਧਤ ਮਾਮਲਿਆਂ ’ਤੇ ਅਮਰੀਕੀ ਸੰਸਦ ਅਤੇ ਪ੍ਰਸ਼ਾਸਨ ਨੂੰ ਸਲਾਹ ਦਿੰਦੀ ਹੈ।