‘ਇੰਡੀਆ’ ਗੱਠਜੋੜ ਨੇ ਸਨਾਤਨ ਪਰੰਪਰਾਵਾਂ ਨੂੰ ਖਤਮ ਕਰਨ ਦਾ ਸੰਕਲਪ ਲਿਆ : ਮੋਦੀ

‘ਇੰਡੀਆ’ ਗੱਠਜੋੜ ਨੇ ਸਨਾਤਨ ਪਰੰਪਰਾਵਾਂ ਨੂੰ ਖਤਮ ਕਰਨ ਦਾ ਸੰਕਲਪ ਲਿਆ : ਮੋਦੀ

ਬੀਨਾ (ਮੱਧ ਪ੍ਰਦੇਸ਼)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਦਲਾਂ ਦੇ ‘ਇੰਡੀਆ ਗੱਠਜੋੜ ਨੂੰ ਘਮੰਡੀ ਦੱਸਦਿਆਂ ਅੱਜ ਦੋੋਸ਼ ਲਾਇਆ ਕਿ ੲਿਸ ਦੇ ਆਗੂਆਂ ਨੇ ਸਨਾਤਨ ਸੰਸਕਾਰਾਂ ਤੇ ਪਰੰਪਰਾਵਾਂ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ। ਉਹ ਇਥੇ 50,800 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਵਿਰੋਧੀ ਧਿਰਾਂ ਦੇ ਗੱਠਬੰਧਨ ਉੱਤੇ ਦੇਸ਼ ਅਤੇ ਸਮਾਜ ਵਿੱਚ ਵੰਡੀਆਂ ਪਾਉਣ ਦੇ ਦੋਸ਼ ਵੀ ਲਾਏ। ਉਨ੍ਹਾਂ ਕਿਹਾ ਕਿ ਜੀ-20 ਦੀ ਸਫਲਤਾ ਨੇ ਦੇਸ਼ ਵਾਸੀਆਂ ਦੇ ਮਾਣ ਨੂੰ ਵਧਾਇਆ ਹੈ।