ਕਮਿਉਨਟੀ ਲਈ ਮਾਣ ਵਾਲੀ ਗੱਲ – ਗੁਰਕੀਰਤ ਸਿੰਘ ਅਮਰੀਕਾ ਦੀ ਅੰਡਰ 21 ਹਾਕੀ ਟੀਮ ’ਚ ਸਿਲੈਕਸ਼ਨ

ਕਮਿਉਨਟੀ ਲਈ ਮਾਣ ਵਾਲੀ ਗੱਲ – ਗੁਰਕੀਰਤ ਸਿੰਘ ਅਮਰੀਕਾ ਦੀ ਅੰਡਰ 21 ਹਾਕੀ ਟੀਮ ’ਚ ਸਿਲੈਕਸ਼ਨ

ਸੈਕਰਾਮੈਟੋ/ਕੈਲੀਫੋਰਨੀਆ (ਸਾਡੇ ਲੋਕ/ਰਾਜ ਗੋਗਨਾ) : ਅਮਰੀਕਾ ਦੀ ਧਰਤੀ ਤੇ ਸਿੱਖ ਪੰਜਾਬੀ ਭਾਈਚਾਰੇ ਵਿੱਚ ਬੜੇ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਹੈ ਜਦੋਂ ਸੈਕਰਾਮੈਟੋ (ਕੈਲੀਫੋਰਨੀਆ) ਤੋਂ ਗਿਆਨੀ ਅਮਰਜੀਤ ਸਿੰਘ ਜੀ ਦੇ ਸਪੁੱਤਰ ਗੁਰਕੀਰਤ ਸਿੰਘ ਦੀ ਅਮਰੀਕਾ ਦੀ ਅੰਡਰ 21 ਹਾਕੀ ਟੀਮ ਵਿੱਚ ਸਿਲੈਕਸ਼ਨ ਹੋ ਗਈ ਹੈ। ਗੁਰਕੀਰਤ ਸਿੰਘ ਪੰਜਾਬ ਚੰਡੀਗੜ੍ਹ ਦੀ ਹਾਕੀ ਅਕੈਡਮੀ ਵਿੱਚ ਅਮਰੀਕਾ ਆਉਣ ਤੋਂ ਪਹਿਲਾ ਖੇਡਦਾ ਸੀ ਅਤੇ ਬਹੁਤ ਥੋੜ੍ਹੇ ਸਮੇਂ ਵਿੱਚ ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਪਰਿਵਾਰ ਦੀਆਂ ਅਰਦਾਸਾਂ ਅਤੇ ਸਤਿਗੁਰੂ ਦੀ ਕਿਰਪਾ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਗਿਆਨੀ ਅਮਰਜੀਤ ਸਿੰਘ ਆਪ ਵੀ ਪੰਥ ਪ੍ਰਸਿੱਧ ਕਥਾਵਾਚਕ ਹਨ ਅਤੇ ਹੁਣ ਸੈਕਰਾਮੈਟੋ ਕੈਲੀਫੋਰਨੀਆ ਵਿਖੇ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ। ਦੁਨੀਆਂ ਭਰ ਵਿੱਚੋਂ ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।