‘ਮਸਤਾਨੇ’ ਦੀ ਮੁੰਬਈ ’ਚ ਵਿਸ਼ੇਸ਼ ਸਕਰੀਨਿੰਗ

‘ਮਸਤਾਨੇ’ ਦੀ ਮੁੰਬਈ ’ਚ ਵਿਸ਼ੇਸ਼ ਸਕਰੀਨਿੰਗ

ਮੁੰਬਈ: ਇਥੋਂ ਦੇ ਜੁਹੂ ਦੇ ਪੀਵੀਆਰ ਵਿੱਚ ਪੰਜਾਬੀ ਫਿਲਮ ‘ਮਸਤਾਨੇ’ ਦੀ ਵਿਸ਼ੇਸ਼ ਸਕਰੀਨਿੰਗ ਟਾਕ ਸ਼ੋਅ ਪਹਿਚਾਨ ਦੀ ਟੀਮ ਤੇ ਯੰਗ ਪ੍ਰੋਗਰੈਸਿਵ ਸਿੱਖ ਫੋਰਮ ਪਟਿਆਲਾ (ਵਾਈਪੀਐੱਸਐੱਫ) ਦੇ ਸਹਿਯੋਗ ਨਾਲ ਕਰਵਾਈ ਗਈ ਜਿਸ ਦੀ ਉੱਘੇ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਮੇਜ਼ਬਾਨੀ ਕੀਤੀ। ਇਸ ਵਿੱਚ ਸਿਨੇਮਾ ਜਗਤ ਅਤੇ ਸਿੱਖ ਪੰਥ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਜਿਸ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਇਸ ਮੌਕੇ ਫਿਲਮ ਦੇ ਅਦਾਕਾਰ ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਦਲੇਰ ਮਹਿੰਦੀ ਅਤੇ ਮਨਪ੍ਰੀਤ ਜੌਹਲ ਵੀ ਪੁੱਜੇ। ਭਾਰਤੀ ਸਿਨੇਮਾ ਜਗਤ ਦੀ ਨਾਮਵਰ ਸ਼ਖਸੀਅਤ ਮਹੇਸ਼ ਭੱਟ ਨੇ ਸਿੱਖਾਂ ਅਤੇ ਸਿੱਖ ਧਰਮ ਲਈ ਆਪਣੇ ਪਿਆਰ ਅਤੇ ਸਮਰਥਨ ਨੂੰ ਦਰਸਾਉਣ ਲਈ ਸਿੱਖ ਧਰਮ ’ਤੇ ਬਣੀ ਫਿਲਮ ‘ਮਸਤਾਨੇ’ ਦੀ ਮੇਜ਼ਬਾਨੀ ਕਰਨ ਦਾ ਫੈਸਲਾ ਕੀਤਾ। ਯੰਗ ਪ੍ਰੋਗਰੈਸਿਵ ਸਿੱਖ ਫੋਰਮ (ਵਾਈਪੀਐੱਸਐੱਫ) ਦੇ ਪ੍ਰਧਾਨ ਡਾ. ਪ੍ਰਭਲੀਨ ਸਿੰਘ ਨੇ ਸਿੱਖ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਸਕ੍ਰੀਨਿੰਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। –