ਗਿਆਨਵਾਪੀ: ਵਿਗਿਆਨਕ ਸਰਵੇਖਣ ਪੂਰਾ ਕਰਨ ਦੀ ਮਿਆਦ ਅੱਠ ਹਫ਼ਤੇ ਵਧਾਈ

ਗਿਆਨਵਾਪੀ: ਵਿਗਿਆਨਕ ਸਰਵੇਖਣ ਪੂਰਾ ਕਰਨ ਦੀ ਮਿਆਦ ਅੱਠ ਹਫ਼ਤੇ ਵਧਾਈ

ਵਾਰਾਨਸੀ: ਵਾਰਾਨਸੀ ਕੋਰਟ ਨੇ ਭਾਰਤੀ ਪੁਰਾਤੱਤਵ ਸਰਵੇ (ਏਐੱਸਆਈ) ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਵਿਗਿਆਨਕ ਸਰਵੇਖਣ ਮੁਕੰਮਲ ਕਰਨ ਤੇ ਰਿਪੋਰਟ ਸੌਂਪਣ ਲਈ ਦਿੱਤੀ ਮਿਆਦ ਅੱਠ ਹਫ਼ਤਿਆਂ ਲਈ ਵਧਾ ਦਿੱਤੀ ਹੈ। ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਜ਼ਿਲ੍ਹਾ ਜੱਜ ਏ.ਕੇ.ਵਿਸ਼ਵੇਸ਼ ਨੇ ਮਸਜਿਦ ੲਿੰਤਜ਼ਾਮੀਆ ਕਮੇਟੀ ਦੇ ਉਜ਼ਰ ਨੂੰ ਖਾਰਜ ਕਰਦਿਆਂ ਏਐੱਸਆਈ ਨੂੰ ਵਾਧੂ ਸਮਾਂ ਦੇ ਦਿੱਤਾ। ਵਿਗਿਆਨਕ ਸਰਵੇਖਣ ਦੇ ਵਾਰਾਨਸੀ ਜ਼ਿਲ੍ਹਾ ਕੋਰਟ ਦੇ ਹੁਕਮਾਂ ਨੂੰ ਅਲਾਹਾਬਾਦ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।