ਜਾਤਪਾਤ ਦੇ ਭੇਦਭਾਵ ਨੂੰ ਠੱਲ ਪਾਉਣ ਲਈ ਇਹ ਬਿੱਲ ਹੁਣ ਅਮਰੀਕਨ ਕਾਂਗਰਸ ’ਚ ਵੀ ਪਾਸ ਕਰਾਉਣ ਲਈ ਲਾਮਬੰਦ ਹੋਣਾ ਚਾਹੀਦਾ : ਸ੍ਰ. ਕੇਵਲ ਸਿੰਘ

ਯੂਨੀਅਨ ਸਿਟੀੋ/ਕੈਲੀਫੋਰਨੀਆ, (ਸਾਡੇ ਲੋਕ) : ਜਾਤਪਾਤ ਦੇ ਭੇਦਭਾਵ ਖਿਲਾਫ ਕੈਲੀਫੋਰਨੀਆ ’ਚ 50 ਦੇ ਮੁਕਾਬਲੇ 3 ਵੋਟਾਂ ਨਾਲ ਪਾਸ ਹੋਏ ਬਿੱਲ ਉਪਰ ਅਸੀਂ ਅਮਰੀਕਾ ਦੀ ਮਾਣਯੋਗ ਅੰਸੈਬਲੀ ਅਤੇ ਇਨਸਾਫ ਦਾ ਧੰਨਵਾਦ ਕਰਦੇ ਹਾਂ। ਇਹ ਬਿੱਲ ਜਾਤਪਾਤ ਨੂੰ ਅਮਰੀਕਾ ਵਿੱਚ ਆਉਣ ਤੋਂ ਰੋਕਦਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਮਨੁੱਖਤਾ ਦਾ ਭਲਾ ਹੋਵੇਗਾ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਉਘੇ ਸਿੱਖ ਆਗੂ ਕਮਿਉਨਟੀ ਦੇ ਨਿਸ਼ਕਾਮ ਸੇਵਾਦਾਰ ਕੈਲੀਫੋਰਨੀਆ ਰੇਲਵੇ ਬਾਰਟ ਵਿੱਚ ਨਿਗੋਸ਼ੀਏਟਰ ਰਹਿ ਚੁੱਕੇ (5x.S4O Punjab) ਸਾਬਕਾ ਸਟੇਟ ਡੈਲੀਗੇਟ ਡੈਮੋਕਰੈਟਿਕ ਪਾਰਟੀ (21R“ N57O“91“OR, 31L96ORN91 1SSY 45L571“5, 3hief steward of supervisors, union cope committee member ਅਤੇ ਸ਼੍ਰੀ ਗੁਰੂ ਰਵੀਦਾਸ ਸਭਾ ਬੇ ਏਰੀਆ ਦੇ ਸਾਬਕਾ ਪ੍ਰਧਾਨ ਸ. ਕੇਵਲ ਸਿੰਘ ਨੇ ਕਿਹਾ ਕੀ ਜਿਥੇ ਅਸੀਂ ਅੱਜ ਕੈਲੀਫੋਰਨੀਆ ਅਸੈਂਬਲੀ ਦੁਆਰਾ S2403 ਦੇ ਪਾਸ ਹੋਣ ਦਾ ਜਸ਼ਨ ਮਨਾ ਰਹੇ ਹਾਂ, ਉਥੇ ਇਹ ਇਤਿਹਾਸਕ ਬਿੱਲ ਸੂਬੇ ਭਰ ਵਿੱਚ ਜਾਤ-ਪਾਤੀ ਦੱਬੇ-ਕੁਚਲੇ ਭਾਈਚਾਰਿਆਂ ਲਈ ਕਾਨੂੰਨੀ ਸੁਰੱਖਿਆ ਦੇਵੇਗਾ। ਉਨ੍ਹਾਂ ਕਿਹਾ ਜਾਤਪਾਤ ਦੇ ਭੇਦਭਾਵ ਨੂੰ ਠੱਲ ਪਾਉਣ ਲਈ ਇਹ ਬਿੱਲ ਹੁਣ ਅਮਰੀਕਨ ਕਾਂਗਰਸ ’ਚ ਵੀ ਪਾਸ ਕਰਾਉਣ ਲਈ ਲਾਮਬੰਦ ਹੋਣਾ ਚਾਹੀਦਾ। ਇਸ ਬਿੱਲ ਲਈ ਲੜਨ ਵਾਲੇ ਸਮੂਹ ਸੱਜਣਾਂ ਦਾ ਉਨ੍ਹਾਂ ਤਹਿ ਦਿਲ ਤੋਂ ਧੰਨਵਾਦ ਕੀਤਾ।