ਚੰਦਰਯਾਨ ਦੇ ਰੋਵਰ ਵੱਲੋਂ ਚੰਦ ’ਤੇ ਸਲਫਰ ਹੋਣ ਦੀ ਪੁਸ਼ਟੀ: ਇਸਰੋ

ਚੰਦਰਯਾਨ ਦੇ ਰੋਵਰ ਵੱਲੋਂ ਚੰਦ ’ਤੇ ਸਲਫਰ ਹੋਣ ਦੀ ਪੁਸ਼ਟੀ: ਇਸਰੋ

ਬੰਗਲੂਰੂ- ਚੰਦਰਯਾਨ-3 ਦੇ ‘ਪ੍ਰਗਯਾਨ’ ਰੋਵਰ ’ਤੇ ਲੱਗੇ ਲੇਜ਼ਰ ਨਾਲ ਲੈਸ ਬ੍ਰੇਕਡਾਊਨ ਸਪੈਕਟਰੋਸਕੋਪ ਉਪਕਰਨ ਨੇ ਚੰਦ ਦੇ ਧਰਾਤਲ ਉਤੇ ਦੱਖਣੀ ਧਰੁਵ ਲਾਗੇ ਸਪੱਸ਼ਟ ਰੂਪ ਵਿਚ ਸਲਫਰ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਉਪਕਰਨ ਨੇ ਐਲੂਮੀਨੀਅਮ, ਕੈਲਸ਼ੀਅਮ, ਆਇਰਨ, ਕਰੋਮੀਅਮ, ਟਾਈਟੇਨੀਅਮ, ਮੈਗਨੀਜ਼, ਸਿਲੀਕੌਨ ਤੇ ਆਕਸੀਜ਼ਨ ਵੀ ਲੱਭੇ ਹਨ। ਇਸਰੋ ਨੇ ਇਕ ਮੀਡੀਆ ਪੋਸਟ ਵਿਚ ਕਿਹਾ ਕਿ ਵਿਗਿਆਨਕ ਤਜਰਬੇ ਜਾਰੀ ਹਨ, ਤੇ ਰੋਵਰ ਹਾਈਡ੍ਰੋਜਨ ਦੀ ਭਾਲ ਕਰ ਰਿਹਾ ਹੈ। ਦੱਸਣਯੋਗ ਹੈ ਕਿ ਬ੍ਰੇਕਡਾਊਨ ਸਪੈਕਟਰੋਸਕੋਪ ਬੰਗਲੂਰੂ ਸਥਿਤ ਲੈਬ ਵਿਚ ਵਿਕਸਿਤ ਕੀਤਾ ਗਿਆ ਹੈ।