ਰਾਮਾਸਵਾਮੀ ਨੇ ਭਾਰਤ-ਅਮਰੀਕਾ ਵਿਚਾਲੇ ਮਜਬੂਤ ਸਬੰਧਾਂ ਦੀ ਕੀਤੀ ਵਕਾਲਤ

ਰਾਮਾਸਵਾਮੀ ਨੇ ਭਾਰਤ-ਅਮਰੀਕਾ ਵਿਚਾਲੇ ਮਜਬੂਤ ਸਬੰਧਾਂ ਦੀ ਕੀਤੀ ਵਕਾਲਤ

ਡੇਸ ਮੋਈਨੇਸ (ਅਮਰੀਕਾ) – ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਵਿਵੇਕ ਰਾਮਾਸਵਾਮੀ ਦਾ ਮੰਨਣਾ ਹੈ ਕਿ ਭਾਰਤ ਦੇ ਨਾਲ ਮਜਬੂਤ ਸਬੰਧ ਅਮਰੀਕਾ ਨੂੰ ਚੀਨ ਤੋਂ ਆਰਥਿਕ ‘ਆਜ਼ਾਦੀ’ ਦਾ ਐਲਾਨ ਕਰਨ ਵਿੱਚ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਅੰਡੇਮਾਨ ਸਾਗਰ ਵਿੱਚ ਸੈਨਿਕ ਸਬੰਧਾਂ ਸਮੇਤ ਭਾਰਤ ਦੇ ਨਾਲ ਮਜਬੂਤ ਰਾਜਨੀਤਕ ਸਬੰਧਾਂ ਦੀ ਵਕਾਲਤ ਕੀਤੀ। ਜ਼ਿਕਰਯੋਗ ਹੈ ਕਿ ਰਾਮਾਸਵਾਮੀ (38) ਰਾਸ਼ਟਰਪਤੀ ਪਦ ਦੀ ਉਮੀਦਵਾਰੀ ਦੀ ਦੌੜ ’ਚ ਸ਼ਾਮਿਲ ਰਿਪਬਲਿਕਨ ਪਾਰਟੀ ਦੇ ਸਭ ਤੋਂ ਘਟ ਉਮਰ ਦੇ ਦਾਅਵੇਦਾਰ ਹਨ।