ਸੈਨਹੋਜ਼ੇ ’ਚ ਭਾਰਤ ਦੀ ਆਜ਼ਾਦੀ ਦਿਵਸ ਤੇ ਭਾਰੀ ਇਕੱਠ

ਸੈਨਹੋਜ਼ੇ ’ਚ ਭਾਰਤ ਦੀ ਆਜ਼ਾਦੀ ਦਿਵਸ ਤੇ ਭਾਰੀ ਇਕੱਠ

ਆਜ਼ਾਦੀ ਜਸ਼ਨ ’ਚ ਭਾਰਤ ਦੀਆ ਵੱਖ-ਵੱਖ ਨੇ ਲਿਆ ਹਿੱਸਾ
ਸੈਨਹੋਜੇ ਕੈਲੀਫੋਰਨੀਆ : 12 ਅਗਸਤ ਦਿਨ ਸ਼ਨੀਵਾਰ ਮਿਲਪੀਟਸ ਕੈਲੀਫੋਰਨੀਆ ਵਿਖੇ ਭਾਰਤ ਦੀਆਂ ਵੱਖ ਵੱਖ ਜੰਥੇਬੰਦੀਆਂ ਅਤੇ ਆਜ਼ਾਦੀ ਜਸ਼ਨ ਚ ਭਾਰਤ ਦੀਆ ਵੱਖ ਵੱਖ ਸਟੇਟਾ ਨੇ ਲਿਆ ਹਿੱਸਾ। ਸੈਨਹੋਜ਼ੇ ਕੈਲੀਫੋਰਨੀਆ ਵਿਖੇ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਵੱਡਾ ਸਮਾਗਮ ਕਰਵਾਇਆ ਗਿਆ। ਜਸ਼ਨਾਂ ਲਈ ਸਜਾਈ ਵਿਸ਼ਾਲ ਸਟੇਜ ਤੋਂ ‘ਇੰਡੀਆ ਡੇਅ ਫੈਸਟੀਵਲ ਐਂਡ ਗਰੇਡ ਪਰੇਡ’ ਦੀ ਆਰੰਭਤਾ ਸਵੇਰ ਦਸ ਵਜੇ ਹੋਈ ਅਤੇ ਸ਼ਾਮ ਤੱਕ ਗੀਤ-ਸੰਗੀਤ ਨਾਲ ਮਨੋਰੰਜਨ ਦੇ ਪ੍ਰੋਗਰਾਮ ਜਾਰੀ ਰਿਹਾ। ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਕੌਸਲ ਜਨਰਲ ਭਾਰਤ ਦੇ ਕੌਾਸਲ ਜਨਰਲ ਸਨਫਰਾਂਸਿਸਕੋ 4r. “.V. Nagendra Prasad ਨੇ ਆਪਣੇ ਵਿਚਾਰ ਸਾਂਝੇ ਕੀਤੇ। ਗਰੈਂਡ ਪਰੇਡ ਵਿੱਚ ਭਾਰਤੀ ਪਹਿਰਾਵੇ ਵਾਲੇ ਲੋਕਾਂ ਦੀ ਚੋਖੀ ਹਾਜ਼ਰੀ ਦੇਖੀ ਗਈ। ਕਲਾਸੀਕਲ ਡਾਂਸਰ ਵੀ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਇਸ ਸਮੇ ਭਾਰਤੀ ਪੰਜਾਬੀ ਭਾਈਚਾਰੇ ਦੀ ਊਘੀ ਸਖਸ਼ੀਅਤ ਸ਼੍ਰੀ ਰਾਜ ਭਨੋਟ ਅਜਾਦੀ ਦਿਵਸ ਦੀ ਵਧਾੲੂ ਦਿੱਤੀ।