15 ਅਗਸਤ ਸਿੱਖਾਂ ਲਈ ਕਾਲਾ ਦਿਨ ; 1947 ਤੋਂ ਬਾਦ ਸਿੱਖਾ ਨਾਲ ਵਾਰ ਵਾਰ ਵਿਸ਼ਵਾਸਘਾਤ ਕੀਤਾ ਗਿਆ : ਸ. ਰੇਸ਼ਮ ਸਿੰਘ

15 ਅਗਸਤ ਸਿੱਖਾਂ ਲਈ ਕਾਲਾ ਦਿਨ ; 1947 ਤੋਂ ਬਾਦ ਸਿੱਖਾ ਨਾਲ ਵਾਰ ਵਾਰ ਵਿਸ਼ਵਾਸਘਾਤ ਕੀਤਾ ਗਿਆ : ਸ. ਰੇਸ਼ਮ ਸਿੰਘ

ਫਰੀਮਾਂਟ/ ਕੈਲੀਫੋਰਨੀਆ : ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਅਮਰੀਕਾ ਵੈਸਟ ਦੇ ਜੁਝਾਰੂ ਨੋਜਵਾਨ ਸ: ਰੇਸ਼ਮ ਸਿੰਘ ਜੀ ਦੀ ਅਗਵਾਈ ਵਿੱਚ ਅੱਜ ਫਰੀਮਾਂਟ ਕੈਲੀਫੋਰਨੀਆਂ ਵਿੱਚ ਭਾਰਤੀਆਂ ਵੱਲੋ ਕੱਢੀ ਜਾਂਦੀ ਅਖੌਤੀ ਅਜ਼ਾਦੀ ਪਰੇਡ ਦੇ ਵਿਰੋਧ ਵਿੱਚ ਪ੍ਰੋਟੈਸਟ ਸਮੇ ਖਾਲਸਾਈ ਜਾਹੋ ਜਲਾਲ ਵਿੱਚ ਨੋਜਵਾਂਨਾਂ ਅਤੇ ਸੰਗਤਾਂ ਵੱਲੋ ਅਕਾਸ਼ ਗੂੰਜਾਊ ਨਾਹਰਿਆਂ ਨਾਲ ਬੇ-ਏਰੀਏ ਦੀ ਧਰਤੀ ਕੰਬਣ ਲਾ ਦਿੱਤੀ ਗਈ। ਵਿਸ਼ਵ ਭਰ ਵਿੱਚ ਸਿੱਖਾਂ ਦੇ ਹੱਕਾਂ ਦੀ ਤਰਜਮਾਨੀ ਕਰਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨਾਲ ਵਿਸ਼ਵ ਭਰ ਦੇ ਸਿੱਖਾਂ ਨੂੰ ਜੁੜ ਜਾਣਾ ਚਾਹੀਦਾ ਹੈ। ਕਿੳਂੁਕਿ ਪੰਜਾਬ ਵਿੱਚ ਸਿੱਖਾਂ ਗੱਲ ਅਤੇ ਹੱਲ ਵੱਲ ਲਿਜਾਣ ਵਾਲੇ ਇੱਕ ਇੱਕ ਨਿਧੜਕ ਲੀਡਰ ਸ੍ਰ. ਸਿਮਰਨਜੀਤ ਸਿੰਘ ਮਾਨ ਬਜ਼ੁਰਗ ਹੋਣ ਦੇ ਬਾਵਜੂਦ ਵੀ ਦਿਨ ਰਾਤ ਲੋਕਾਂ ਵਿੱਚ ਵਿਚਰ ਰਹੇ ਹਨ। ਸਾਰੀ ਜ਼ਿੰਦਗੀ ਪੰਥ ਦੀ ਸੇਵਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਅਮਰੀਕਾ ਦੇ ਸੀਨੀਅਰ ਵਾਈਸ ਪ੍ਰਧਾਨ ਸ. ਰੇਸ਼ਮ ਸਿੰਘ ਨੇ ਕਿਹਾ ਕੀ 15 ਅਗਸਤ ਸਿੱਖਾਂ ਲਈ ਕਾਲਾ ਦਿਨ ਹੈ ਅਤੇ 1947 ਤੋਂ ਬਾਅਦ ਸਿੱਖਾਂ ਨਾਲ ਵਾਰ-ਵਾਰ ਵਿਸ਼ਵਾਸਘਾਤ ਕੀਤਾ ਗਿਆ ਜੋ ਅੱਜ ਵੀ ਜਾਰੀ ਹੈ। ਸਿੱਖਾਂ ਦੇ ਕਾਤਲ ਸੁੱਖ ਸਹੂਲਤਾਂ ਅਤੇ ਪਦਵੀਆਂ ਮਾਣ ਰਹੇ ਹਨ ਅਤੇ ਸਿੱਖਾਂ ਨੂੰ ਕਾਲ ਕੋਠੜੀਆਂ ’ਚ ਸੁਟਿਆ ਜਾ ਰਿਹਾ ਹੈ। ਉਨ੍ਹਾਂ ਸਮੁੱਚੀ ਕੌਮ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਬੇਨਤੀ ਕੀਤੀ।