ਜੈਨਰਿਕ ਦਵਾਈਆਂ ਸਬੰਧੀ ਐੱਨਐੱਮਸੀ ਦੇ ਨਿਯਮ ਵਾਪਸ ਲੈਣ ਦੀ ਮੰਗ

ਜੈਨਰਿਕ ਦਵਾਈਆਂ ਸਬੰਧੀ ਐੱਨਐੱਮਸੀ ਦੇ ਨਿਯਮ ਵਾਪਸ ਲੈਣ ਦੀ ਮੰਗ

ਨਵੀਂ ਦਿੱਲੀ- ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਪੱਤਰ ਲਿਖ ਕੇ ਸਾਰੀਆਂ ਦਵਾਈਆਂ ਦੀ ਗੁਣਵੱਤਾ ਯਕੀਨੀ ਹੋਣ ਤੱਕ ਨੁਸਖੇ ’ਚ ਜੈਨਰਿਕ ਦਵਾਈਆਂ ਲਾਜ਼ਮੀ ਤੌਰ ’ਤੇ ਲਿਖਣ ਸਬੰਧੀ ਕੌਮੀ ਮੈਡੀਕਲ ਕਮਿਸ਼ਨ (ਐੱਨਐੱਮਸੀ) ਦੇ ਨਿਯਮ ਵਾਪਸ ਲੈਣ ਦੀ ਮੰਗ ਕੀਤੀ ਹੈ। ਡਾਕਟਰਾਂ ਦੀ ਜਥੇਬੰਦੀ ਨੇੇ ਉਨ੍ਹਾਂ ਨਿਯਮਾਂ ’ਤੇ ਚਿੰਤਾ ਜਤਾਈ ਜੋ ਡਾਕਟਰਾਂ ਨੂੰ ਫਾਰਮਾ (ਦਵਾ) ਕੰਪਨੀਆਂ ਵੱਲੋਂ ਸਪਾਂਸਰ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਤੋਂ ਰੋਕਦੇ ਹਨ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਪਾਬੰਦੀ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਫੈਡਰੇਸ਼ਨਾਂ ਅਤੇ ਸੰਗਠਨਾਂ ਨੂੰ ਐੱਨਐੱਮਸੀ ਨਿਯਮਾਂ ਦੇ ਦਾਇਰੇ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਫਾਰਮਾਸਿਊਟੀਕਲ ਐਲਾਇੰਸ ਦੇ ਮੈਂਬਰਾਂ ਨੇ ਸੋਮਵਾਰ ਨੂੰ ਮਨਸੁਖ ਮਾਂਡਵੀਆ ਨਾਲ ਮੁਲਾਕਾਤ ਕੀਤੀ ਅਤੇ ਐੱਨਐੱਮਸੀ ਦੇ ਨਿਯਮਾਂ ਪ੍ਰਤੀ ਚਿੰਤਾ ਜ਼ਾਹਿਰ ਕੀਤੀ।