ਢਿੱਗਾਂ ਖਿਸਕਣ ਕਾਰਨ ਰਿਸ਼ੀਕੇਸ਼-ਬਦਰੀਨਾਥ ਮਾਰਗ ਬੰਦ

ਢਿੱਗਾਂ ਖਿਸਕਣ ਕਾਰਨ ਰਿਸ਼ੀਕੇਸ਼-ਬਦਰੀਨਾਥ ਮਾਰਗ ਬੰਦ

ਟੀਹਰੀ ਗੜ੍ਹਵਾਲ: ਇੱਥੋਂ ਦੇ ਟੀਹਰੀ ਗੜ੍ਹਵਾਲ ਜ਼ਿਲ੍ਹੇ ਦੇ ਤੋਤਾਘਾਟੀ ਇਲਾਕੇ ’ਚ ਢਿੱਗਾਂ ਖਿਸਕਣ ਕਾਰਨ ਰਿਸ਼ੀਕੇਸ਼-ਬਦਰੀਨਾਥ ਕੌਮੀ ਮਾਰਗ-58 ’ਤੇ ਆਵਾਜਾਈ ਬੰਦ ਹੋ ਗਈ ਹੈ। ਟੀਹਰੀ ਦੇ ਜ਼ਿਲ੍ਹਾ ਮੈਜਿਸਟਰੇਟ ਮਯੂਰ ਦੀਕਸ਼ਿਤ ਨੇ ਦੱਸਿਆ ਕਿ ਢਿੱਗਾਂ ਖਿਸਕਣ ਕਾਰਨ ਬਦਰੀਨਾਥ ਕੌਮੀ ਮਾਰਗ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਨੂੰ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਰ ਤੋਂ ਦੂਰ ਰਹਿਣ ਕਿਉਂਕਿ ਮੌਸਮ ਖਰਾਬ ਰਹਿਣ ਕਾਰਨ ਢਿੱਗਾਂ ਡਿੱਗਣ ਦਾ ਖਤਰਾ ਹੈ।