ਕੁਸ਼ਤੀ: ਭਾਰਤ ਦੀ ਪ੍ਰਿਯਾ ਅੰਡਰ-20 ਵਿਸ਼ਵ ਚੈਂਪੀਅਨ ਬਣੀ

ਕੁਸ਼ਤੀ: ਭਾਰਤ ਦੀ ਪ੍ਰਿਯਾ ਅੰਡਰ-20 ਵਿਸ਼ਵ ਚੈਂਪੀਅਨ ਬਣੀ

ਅਮਾਨ (ਜੋਰਡਨ)- ਜੂਨੀਅਰ ਕੁਸ਼ਤੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਪ੍ਰਿਯਾ ਦੇਸ਼ ਦੀ ਅਜਿਹੀ ਦੂਜੀ ਮਹਿਲਾ ਹੈ ਜਿਸ ਨੇ ਅੰਡਰ-20 ਮੁਕਾਬਲੇ ’ਚ ਸੋਨ ਤਗਮਾ ਜਿੱਤਿਆ ਹੈ। ਇਸੇ ਦੌਰਾਨ ਅੰਤਿਮ ਪੰਘਾਲ ਵੀ ਖਿਤਾਬੀ ਦੌੜ ਸ਼ਾਮਲ ਹੋ ਗਈ ਹੈ ਤੇ ਜਿੱਤ ਤੋਂ ਇਕ ਕਦਮ ਦੂਰ ਹੈ। ਪ੍ਰਿਯਾ ਦੀ ਖੱਬੀ ਅੱਖ ’ਤੇ ਕੱਟ ਲੱਗਣ ਦੇ ਬਾਵਜੂਦ ਉਸ ਨੇ ਜਰਮਨੀ ਦੀ ਲੌਰਾ ਸੀਲਾਈਵ ਕੂਹਨ ਨੂੰ 5-0 ਨਾਲ ਮਾਤ ਦਿੱਤੀ। ਪ੍ਰਿਯਾ ਦੀ ਅੱਖ ’ਤੇ ਲੱਗੀ ਸੱਟ ਵਿੱਚੋਂ ਖੂਨ ਵੱਗਣ ਕਾਰਨ ਖੇਡ ਦੋ ਵਾਰ ਰੋਕਣੀ ਪਈ।