ਚੁਟਕਲਿਆਂ, ਵਿਅੰਗ ਤੇ ਬੇਲੋੜੀਆਂ ਗੱਲਾਂ ਨਾਲ ਭਰਪੂਰ ਸੀ ਮੋਦੀ ਦਾ ਭਾਸ਼ਣ: ਪ੍ਰਿਯੰਕਾ

ਚੁਟਕਲਿਆਂ, ਵਿਅੰਗ ਤੇ ਬੇਲੋੜੀਆਂ ਗੱਲਾਂ ਨਾਲ ਭਰਪੂਰ ਸੀ ਮੋਦੀ ਦਾ ਭਾਸ਼ਣ: ਪ੍ਰਿਯੰਕਾ

ਨਵੀਂ ਦਿੱਲੀ- ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਵਿੱਚ ਬੇਭਰੋਸਗੀ ਮਤੇ ਦੇ ਦਿੱਤੇ ਜਵਾਬ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਨੂੰ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਦਾ ਦੋ ਘੰਟੇ ਤੋਂ ਵੀ ਲੰਬਾ ਭਾਸ਼ਣ ਚੁਟਕਲਿਆਂ, ਵਿਅੰਗ ਤੇ ਬੇਲੋੜੀਆਂ ਗੱਲਾਂ ਨਾਲ ਭਰਪੂਰ ਸੀ।

ਪ੍ਰਿਯੰਕਾ ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਉਨ੍ਹਾਂ ਦੇ ਅਹੁਦੇ ਦੀ ਮਾਣ-ਮਰਿਆਦਾ ਮੁਤਾਬਕ ਮਨੀਪੁਰ ਵਰਗੇ ਗੰਭੀਰ ਤੇ ਸੰਵੇਦਨਸ਼ੀਲ ਮੁੱਦੇ ’ਤੇ ਪ੍ਰਧਾਨ ਮੰਤਰੀ ਨੂੰ ਹਾਸਾ-ਮਜ਼ਾਕ ਕਰਨਾ ਨਹੀਂ ਸੋਭਦਾ ਹੈ। ਉਨ੍ਹਾਂ ਨੂੰ ਆਪਣੇ ਵੱਲੋਂ ਹਮਦਰਦੀ, ਸਹਿਯੋਗ ਤੇ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ।