ਨਾਟਕ ਮੇਲਾ: ਅਜਮੇਰ ਔਲਖ ਦੇ ਨਾਟਕ ‘ਸੁੱਕੀ ਕੁੱਖ’ ਨੇ ਦਰਸ਼ਕ ਕੀਲੇ

ਨਾਟਕ ਮੇਲਾ: ਅਜਮੇਰ ਔਲਖ ਦੇ ਨਾਟਕ ‘ਸੁੱਕੀ ਕੁੱਖ’ ਨੇ ਦਰਸ਼ਕ ਕੀਲੇ

ਪਟਿਆਲਾ- ਵਾਲੀਬਾਲ ਫੈਡਰੇਸ਼ਨ ਆਫ਼ ਇੰਡੀਆ, ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 252ਵਾਂ ਮਾਸਿਕ ਨਾਟਕ ਮੇਲਾ ਕਰਵਾਇਆ ਗਿਆ। ਇਸ ਨਾਟਕ ਮੇਲੇ ਵਿਚ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਨਾਟਕ ‘ਸੁੱਕੀ ਕੁੱਖ’ ਨੇ ਲੋਕਾਂ ਦੇ ਮਨ ਮੋਹ ਲਏ। ਵਿਸ਼ਵ ਚਿੰਤਕ ਐਵਾਰਡੀ ਡਾ. ਸਵਰਾਜ ਸਿੰਘ, ਮਾਲਾ ਗੋਪਾਲ, ਸੰਤੋਖ ਸਿੰਘ ਸਾਬਕਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ, ਇੰਜ. ਹਰਬੰਸ ਸਿੰਘ ਕੁਲਾਰ ਐਮਡੀ ਕੁਲਾਰ ਪ੍ਰੋਡਕਸ਼ਨ ਨੇ ਨਾਟਕ ਮੇਲੇ ਦਾ ਉਦਘਾਟਨ ਕੀਤਾ। ਅੱਜ ਦੇ ਨਾਟਕ ਮੇਲੇ ਵਿਚ ਪਾਂਧੀ ਨਨਕਾਣਵੀ ਦਾ ਲਿਖਿਆ ਨਾਟਕ ‘ਲੱਖੀ ਸ਼ਾਹ ਵਣਜਾਰਾ’, ਅਜਮੇਰ ਔਲਖ ਦਾ ਲਿਖਿਆ ‘ਸੁੱਕੀ ਕੁੱਖ’, ਆਈਸੀ ਨੰਦਾ ਦਾ ਲਿਖਿਆ ‘ਸੁਹਾਗ’ ਅਤੇ ਹਾਸ ਭਰਪੂਰ ‘ਕਾਕਾ-ਪਟਾਕਾ’ ਨਾਟਕ ਖੇਡੇ ਗਏ। ਇਨ੍ਹਾਂ ਨਾਟਕਾਂ ਵਿਚ ਵਿਸ਼ੇਸ਼ ਤੌਰ ’ਤੇ ਕਲਾਕਾਰ ਪ੍ਰਾਣ ਸਭਰਵਾਲ, ਅੰਜੂ ਸੈਣੀ, ਜਸਵਿੰਦਰ ਜੱਸੀ, ਪਰਮਜੀਤ ਕੌਰ, ਮਹਿੰਦਰ ਸਿੰਘ ਜੱਗੀ, ਹਰਸਿਮਰਨਜੀਤ ਕੌਰ, ਜਗਦੀਸ਼ ਕੁਮਾਰ, ਅਕਸ਼ਤ ਖੰਨਾ, ਸੰਜੀਵ ਕੁਮਾਰ, ਗਾਇਕ ਸਾਹਿਬਾਨ ਹਰਪਾਲ ਮਾਨ, ਕਮਲਦੀਪ ਗਿੱਲ (ਟਿੱਮੀ) ਸੁਭਾਸ਼ ਮਲਿਕ, ਮੋਹਿਤ ਕੁਮਾਰ, ਸੁਰਿੰਦਰ ਗਰਗ, ਪ੍ਰਣਵ ਗੁਪਤਾ ਨੇ ਆਪਣੇ ਕਿਰਦਾਰਾਂ ਵਿਚ ਜਾਨ ਪਾ ਦਿੱਤੀ। ਨਾਟਕ ਮੇਲੇ ਦੌਰਾਨ ਪ੍ਰਬੰਧਕੀ ਅਤੇ ਟੈਕਨੀਕਲ ਟੀਮਾਂ ਨੂੰ ਕੈਸ਼ ਅਵਾਰਡ ਚੈੱਕ ਵੰਡ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਗੁਰਬਚਨ ਸਿੰਘ ਕੱਕੜ ਨੇ ਮਹਿਮਾਨ ਅਤੇ ਸਹਿਯੋਗੀ ਸ਼ਖ਼ਸੀਅਤਾਂ ਡਾ. ਐੱਸਪੀ ਸਿੰਘ ਓਬਰਾਏ (ਦੁਬਈ) ਡਾ ਵੀਰਪਾਲ ਕੌਰ ਐਡੀਸ਼ਨਲ ਡਾਇਰੈਕਟਰ ਭਾਸ਼ਾ ਵਿਭਾਗ, ਬਾਗ਼ਬਾਨੀ ਵਿਭਾਗ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ, ਸ੍ਰੀ ਅਵਿਨਾਸ਼ ਮਹਿਤਾ, ਪਟਿਆਲਾ ਸ਼ਾਹੀ ਲੱਸੀ, ਮੋਹਿਤ ਰਾਏ ਮੰਗਲਾ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।