ਟੀ-20: ਭਾਰਤ ਨੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

ਟੀ-20: ਭਾਰਤ ਨੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

ਗੁਆਨਾ- ਇਥੇ ਖੇਡੇ ਟੀ-20 ਮੈਚ ਵਿਚ ਅੱਜ ਭਾਰਤ ਨੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਵਲੋਂ ਜੇਤੂ ਟੀਚਾ ਹਾਰਦਿਕ ਪਾਂਡਿਆ ਨੇ ਛੱਕਾ ਮਾਰ ਕੇ ਹਾਸਲ ਕੀਤਾ। ਇਸ ਮੈਚ ਤੋਂ ਬਾਅਦ ਵੈਸਟਇੰਡੀਜ਼ 2-1 ਨਾਲ ਅੱਗੇ ਹੈ ਜਦਕਿ ਚੌਥਾ ਮੈਚ ਅਮਰੀਕਾ ਦੇ ਫਲੋਰਿਡਾ ਵਿਚ 12 ਅਗਸਤ ਨੂੰ ਖੇਡਿਆ ਜਾਵੇਗਾ। ਵੈਸਟਇੰਡੀਜ਼ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਭਾਰਤ ਨੇ ਜੇਤੂ ਟੀਚਾ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਹੀ ਮੁਕੰਮਲ ਕਰ ਲਿਆ।

ਭਾਰਤੀ ਟੀਮ ਵਲੋਂ ਸੂਰਿਆ ਕੁਮਾਰ ਨੇ 83 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਵਲੋਂ ਪਹਿਲਾ ਮੈਚ ਖੇਡ ਰਹੇ ਯਸ਼ਵੀ ਜਾਇਸਵਾਲ ਵਧੀਆ ਪ੍ਰਦਰਸ਼ਨ ਨਾ ਕਰ ਸਕਿਆ ਤੇ ਇਕ ਦੌੜ ਬਣਾ ਕੇ ਹੀ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼ੁਭਮਨ ਗਿੱਲ ਵੀ ਛੇ ਦੌੜਾਂ ਬਣਾ ਕੇ ਆਊਟ ਹੋ ਗਿਆ।