ਬਿਲਕੀਸ ਬਾਨੋ ਕੇਸ: ਜਨਤਕ ਰੋਸ ਦਾ ਨਿਆਂਇਕ ਫੈਸਲਿਆਂ ’ਤੇ ਕੋਈ ਅਸਰ ਨਹੀਂ: ਸੁਪਰੀਮ ਕੋਰਟ

ਬਿਲਕੀਸ ਬਾਨੋ ਕੇਸ: ਜਨਤਕ ਰੋਸ ਦਾ ਨਿਆਂਇਕ ਫੈਸਲਿਆਂ ’ਤੇ ਕੋਈ ਅਸਰ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ- ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਜਨਤਕ ਰੋਸ ਦਾ ਉਨ੍ਹਾਂ ਦੇ ਨਿਆਂਇਕ ਫੈਸਲਿਆਂ ’ਤੇ ਕੋਈ ਅਸਰ ਨਹੀਂ ਪਵੇਗਾ। ਬਿਲਕੀਸ ਬਾਨੋ ਮਾਮਲੇ ’ਤੇ ਸੁਣਵਾਈ ਦੌਰਾਨ ਜਸਟਿਸ ਬੀ ਵੀ ਨਾਗਾਰਤਨਾ ਅਤੇ ਉੱਜਲ ਭੂਯਨ ਦੇ ਬੈਂਚ ਨੇ ਸਪਸ਼ਟ ਕੀਤਾ ਕਿ ਅੰਦੋਲਨਾਂ ਅਤੇ ਸਮਾਜ ਦੇ ਰੋਸ ਦਾ ਇਨ੍ਹਾਂ ਫੈਸਲਿਆਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਅਦਾਲਤ ਸਿਰਫ ਕਾਨੂੰਨ ਅਨੁਸਾਰ ਹੀ ਚੱਲੇਗੀ। ਦੱਸਣਾ ਬਣਦਾ ਹੈ ਕਿ ਗੁਜਰਾਤ ਵਿੱਚ 2002 ਦੇ ਦੰਗਿਆਂ ਦੌਰਾਨ ਬਿਲਕੀਸ ਬਾਨੋ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਦੇ ਸਾਰੇ 11 ਦੋਸ਼ੀਆਂ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਸੀ ਜਿਸ ਖ਼ਿਲਾਫ਼ ਬਿਲਕੀਸ ਬਾਨੋ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ।