ਬੈਡਮਿੰਟਨ: ਸਿੰਧੂ ਤੇ ਸ੍ਰੀਕਾਂਤ ਆਸਟਰੇਲੀਆ ਓਪਨ ’ਚੋਂ ਬਾਹਰ

ਬੈਡਮਿੰਟਨ: ਸਿੰਧੂ ਤੇ ਸ੍ਰੀਕਾਂਤ ਆਸਟਰੇਲੀਆ ਓਪਨ ’ਚੋਂ ਬਾਹਰ

ਸਿਡਨੀ- ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਆਸਟਰੇਲੀਆ ਓਪਨ ਬੈਡਮਿੰਟਨ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੀ ਬੇਈਵੇਨ ਝਾਂਗ ਤੋਂ ਸਿੱਧੀ ਗੇਮ ’ਚ ਹਾਰ ਕੇ ਬਾਹਰ ਹੋ ਗਈ ਪਰ ਐੱਚਐੱਸ ਪ੍ਰਣੌਏ ਅਤੇ ਉੱਭਰਦੇ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਮੈਚ ਜਿੱਤ ਕੇ ਆਖ਼ਰੀ ਚਾਰ ਵਿੱਚ ਜਗ੍ਹਾ ਬਣਾ ਲਈ ਹੈ। ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਪ੍ਰਣੌਏ ਅਤੇ ਰਾਜਾਵਤ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ, ਜਿਸ ਨਾਲ ਟੂਰਨਾਮੈਂਟ ਦੇ ਫਾਈਨਲ ਵਿੱਚ ਕਿਸੇ ਇੱਕ ਭਾਰਤੀ ਖਿਡਾਰੀ ਦੀ ਮੌਜੂਦਗੀ ਯਕੀਨੀ ਹੋ ਗਈ ਹੈ। ਆਰਲੀਅਨਜ਼ ਮਾਸਟਰਜ਼ ਚੈਂਪੀਅਨ ਰਾਜਾਵਤ ਨੇ ਹਮਵਤਨ ਕਿਦਾਂਬੀ ਸ੍ਰੀਕਾਂਤ ਨੂੰ ਇੱਕ-ਤਰਫ਼ਾ ਕੁਆਰਟਰ ਫਾਈਨਲ ਵਿੱਚ 21-13, 21-8 ਨਾਲ ਹਰਾ ਕੇ ਪਹਿਲੀ ਵਾਰ ਸੁਪਰ 500 ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ। ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਪ੍ਰਣੌਏ ਨੂੰ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਜਿੰਟਿੰਗ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪਿਆ।