ਇੰਫਾਲ- ਮਨੀਪੁਰ ਵਿੱਚ ਪੁਲੀਸ ਅਸਲਾਖਾਨੇ ਤੋਂ ਹਥਿਆਰ ਲੁੱਟਣ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲੇ ਵਿੱਚ ਭੀੜ ਨੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਨਸੀਨਾ ਵਿੱਚ ਦੂਜੀ ਭਾਰਤ ਰਿਜ਼ਰਵ ਬਟਾਲੀਅਨ (ਆਈਆਰਬੀ) ਦੇ ਹੈੱਡਕੁਆਰਟਰ ਵਿੱਚ ਦਾਖਲ ਹੋ ਕੇ ਏਕੇ ਅਤੇ ‘ਘਾਤਕ’ ਸ਼੍ਰੇਣੀ ਦੀਆਂ ਰਾਈਫਲਾਂ ਅਤੇ 19,000 ਤੋਂ ਵੱਧ ਗੋਲੀਆਂ ਲੁੱਟ ਲਈਆਂ।